ਹੂਤੀ ਵਿਦਰੋਹੀਆਂ ਦੇ ਹਮਲੇ ਮਗਰੋਂ ਲਾਲ ਸਾਗਰ ’ਚ ਡੁੱਬਿਆ ਜਹਾਜ਼
06:59 AM Jun 20, 2024 IST
Advertisement
ਦੁਬਈ:
Advertisement
ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਮਗਰੋਂ ਇਕ ਮਾਲ ਜਹਾਜ਼ ਲਾਲ ਸਾਗਰ ਵਿੱਚ ਡੁੱਬ ਗਿਆ। ਹੂਤੀ ਵਿਦਰੋਹੀਆਂ ਦੇ ਹਮਲੇ ਕਾਰਨ ਜਹਾਜ਼ ਡੁੱਬਣ ਦੀ ਇਹ ਦੂਜੀ ਘਟਨਾ ਹੈ। ਬਰਤਾਨਵੀ ਸੈਨਾ ਦੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨ ਸੈਂਟਰ (ਯੂਕੇਐੱਮਟੀਓ) ਨੇ ਇਲਾਕੇ ਵਿੱਚ ਮਲਾਹਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ‘ਦਿ ਟਿਊਟਰ’ ਲਾਲ ਸਾਗਰ ਵਿੱਚ ਡੁੱਬ ਗਿਆ। ਹੂਤੀ ਵਿਦਰੋਹੀਆਂ ਨੇ ਜਹਾਜ਼ ਦੇ ਡੁੱਬਣ ਸਬੰਧੀ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। -ਏਪੀ
Advertisement