ਮੁਦਰਾ ਨੀਤੀ ਦੀ ਘੋਸ਼ਣਾ ਤੋਂ ਪਹਿਲਾਂ Share Market ਅਸਥਿਰ ਹੋਈ
10:08 AM Dec 06, 2024 IST
Advertisement
ਮੁੰਬਈ, 6 ਦਸੰਬਰ
Advertisement
ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਐਲਾਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ Sensex ਅਤੇ Nifty ਨੇ ਬਹੁਤ ਜ਼ਿਆਦਾ ਅਸਥਿਰ ਵਪਾਰ ਕੀਤਾ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 75.16 ਅੰਕ ਡਿੱਗ ਕੇ 81,690.70 ’ਤੇ ਆ ਗਿਆ। NSE Nifty 25.45 ਅੰਕ ਡਿੱਗ ਕੇ 24,682.95 ’ਤੇ ਆਇਆ।
ਦੋਵੇਂ ਬੈਂਚਮਾਰਕ ਇਕੁਇਟੀ ਸੂਚਕ ਬਾਅਦ ਵਿੱਚ ਉੱਚ ਅਤੇ ਨੀਵੇਂ ਵਿਚਕਾਰ ਵਪਾਰ ਕਰ ਰਹੇ ਸਨ। 30 ਸ਼ੇਅਰਾਂ ਵਾਲੇ ਪੈਕ ਤੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਮੋਟਰਜ਼, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼, ਅਲਟਰਾਟੈਕ ਸੀਮੈਂਟ ਅਤੇ ਐਚਡੀਐਫਸੀ ਬੈਂਕ ਪਿੱਛੇ ਰਹਿ ਗਏ। ਆਈਟੀਸੀ, ਪਾਵਰ ਗਰਿੱਡ, ਮਹਿੰਦਰਾ ਐਂਡ ਮਹਿੰਦਰਾ, ਆਈਸੀਆਈਸੀਆਈ ਬੈਂਕ, ਅਡਾਨੀ ਪੋਰਟਸ ਅਤੇ ਭਾਰਤੀ ਏਅਰਟੈੱਲ ਲਾਭ ਲੈਣ ਵਾਲਿਆਂ ਵਿੱਚ ਸਨ।
ਐਕਸਚੇਂਜ ਦੇ ਅੰਕੜਿਆਂ ਦੇ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਵੀਰਵਾਰ ਨੂੰ 8,539.91 ਕਰੋੜ ਰੁਪਏ ਦੀਆਂ ਇਕਵਿਟੀਜ਼ ਖਰੀਦੀਆਂ। ਪੀਟੀਆਈ
Advertisement
Advertisement