ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ
07:17 AM Sep 21, 2024 IST
Advertisement
ਮੁੰਬਈ: ਸੈਂਸੈਕਸ ਅੱਜ ਪਹਿਲੀ ਵਾਰ ਇਤਿਹਾਸਕ 84 ਹਜ਼ਾਰ ਦੇ ਅੰਕੜੇ ਨੂੰ ਪਾਰ ਕਰਕੇ ਬੰਦ ਹੋਇਆ। ਨਿਫ਼ਟੀ ਨੇ ਵੀ ਆਪਣੇ ਨਵੇਂ ਰਿਕਾਰਡ ਪੱਧਰ ਨੂੰ ਛੋਹਿਆ। ਅਮਰੀਕੀ ਤੇ ਏਸ਼ਿਆਈ ਬਾਜ਼ਾਰਾਂ ’ਚ ਤੇਜ਼ੀ ਦੇ ਰੁਝਾਨ ਕਾਰਨ ਘਰੇਲੂ ਸ਼ੇਅਰ ਬਾਜ਼ਾਰ ’ਚ ਵੱਡੀ ਤੇਜ਼ੀ ਦੇਖੀ ਗਈ। ਤੀਹ ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,359.51 ਅੰਕ ਉਛਲ ਕੇ ਆਪਣੇ ਹੁਣ ਤੱਕ ਦੇ ਸਭ ਤੋਂ ਉਪਰਲੇ ਪੱਧਰ 84,544.31 ’ਤੇ ਬੰਦ ਹੋਇਆ। ਦਿਨ ਵੇਲੇ ਕਾਰੋਬਾਰ ਦੌਰਾਨ ਇਹ 84,694.46 ਅੰਕਾਂ ’ਤੇ ਪਹੁੰਚ ਗਿਆ ਸੀ। ਐੱਨਐੱਸਈ ਨਿਫ਼ਟੀ 375.15 ਅੰਕ ਚੜ੍ਹ ਕੇ 25,790.95 ਦੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ
Advertisement
Advertisement
Advertisement