For the best experience, open
https://m.punjabitribuneonline.com
on your mobile browser.
Advertisement

ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ

06:19 AM Jul 05, 2023 IST
ਸ਼ੇਅਰ ਬਾਜ਼ਾਰ ਨੇ ਬਣਾਇਆ ਨਵਾਂ ਰਿਕਾਰਡ
Mumbai: The bull statue at Bombay Stock Exchange (BSE) building in Mumbai, Wednesday, June 28, 2023. Benchmark equity indices hit their lifetime high levels on Wednesday, with the Sensex reaching the record 64,000-mark and the Nifty scaling the 19,000 level in intra-day trade. (PTI Photo)(PTI06_28_2023_000146A)
Advertisement

ਮੁੰਬਈ: ਭਾਰਤੀ ਸ਼ੇਅਰ ਬਾਜ਼ਾਰ ਨੇ ਅੱਜ ਨਵਾਂ ਰਿਕਾਰਡ ਸਿਰਜ ਦਿੱਤਾ। ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 274 ਅੰਕਾਂ ਦੇ ਵਾਧੇ ਨਾਲ 65,479.05 ਦੇ ਸਿਖਰਲੇ ਪੱਧਰ ’ਤੇ ਅਤੇ ਐੱਨਐੱਸਈ ਦਾ ਨਿਫਟੀ 19,389 ਦੇ ਰਿਕਾਰਡ ਉੱਚ ਪੱਧਰ ’ਤੇ ਬੰਦ ਹੋਏ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸੈਂਸੈਕਸ ਨੇ ਇਕ ਵਾਰ 65,672.97 ਨੁਕਤਿਆਂ ਦੇ ਸਿਖਰਲੇ ਪੱਧਰ ਨੂੰ ਵੀ ਪੁੱਜਾ। ਸ਼ੇਅਰ ਬਾਜ਼ਾਰ ਵਿੱਚ ਬਜਾਜ ਫਾਇਨਾਂਸ ਨੇ 7.71 ਫੀਸਦ ਦੇ ਉਛਾਲ ਨਾਲ ਸਭ ਤੋਂ ਵੱਧ ਮੁਨਾਫ਼ਾ ਖੱਟਿਆ। ਬਜਾਜ ਫਿਨਸਰਵ, ਟੈੱਕ ਮਹਿੰਦਰਾ, ਸਨ ਫਾਰਮਾ, ਐੱਨਟੀਪੀਸੀ, ਟਾਈਟਨ, ਵਿਪਰੋ, ਟਾਟਾ ਕੰਸਲਟੈਂਸੀ ਸਰਵਸਿਜ਼, ਕੋਟਕ ਮਹਿੰਦਰਾ ਬੈਂਕ, ਇਨਫੋਸਿਸ, ਅੈੱਸਬੀਆਈ ਤੇ ਆਈਟੀਸੀ ਦੇ ਸ਼ੇਅਰਾਂ ਵਿੱਚ ਤੇਜ਼ੀ ਦਾ ਦੌਰ ਰਿਹਾ। ਭਾਰਤੀ ਏਅਰਟੈੱਲ, ਐਕਸਿਸ ਬੈਂਕ, ਰਿਲਾਇੰਸ ਇੰਡਸਟਰੀਜ਼ ਦੇੇ ਸ਼ੇਅਰਾਂ ਵਿੱਚ ਮੰਦੀ ਰਹੀ। -ਪੀਟੀਆਈ

Advertisement

Advertisement
Tags :
Author Image

joginder kumar

View all posts

Advertisement
Advertisement
×