ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਮਹੂਰੀ ਅਧਿਕਾਰ ਸਭਾ ਦਾ ਇਜਲਾਸ ਹੋਇਆ

08:48 AM Mar 20, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਖੇਤਰੀ ਪ੍ਰਤੀਨਿਧ
ਬਰਨਾਲਾ, 19 ਮਾਰਚ
ਜਮਹੂਰੀ ਅਧਿਕਾਰ ਸਭਾ ਦੀ ਬਰਨਾਲਾ ਜਿਲ੍ਹਾ ਇਕਾਈ ਦਾ ਇਜਲਾਸ ਇੱਥੇ ਤਰਕਸ਼ੀਲ ਭਵਨ ਵਿਖੇ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਨਰਭਿੰਦਰ ਦੀ ਦੇਖ ਰੇਖ ਹੇਠ ਸੰਪੰਨ ਹੋਇਆ। ਇਜਲਾਸ ਸਭਾ ਦੇ ਮਰਹੂਮ ਸੂਬਾਈ ਆਗੂ ਨਾਮਦੇਵ ਭੁਟਾਲ ਨੂੰ ਸਮਰਪਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ, ਸਕੱਤਰ ਤੋਂ ਇਲਾਵਾ ਨਰਭਿੰਦਰ, ਹੇਮ ਰਾਜ ਸਟੈਨੋ ਅਤੇ ਨੀਲਮ ਰਾਣੀ ਸੁਸ਼ੋਭਿਤ ਸਨ। ਪ੍ਰੋਗਰਾਮ ਦੇ ਸ਼ੁਰੂ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਲੋਕ ਲਹਿਰਾਂ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ ਗਈ। ਉਪਰੰਤ ਜਥੇਬੰਦਕ ਸਕੱਤਰ ਨੇ ਦੇਸ਼ ਦੇ ਅਜੋਕੇ ਜਮਹੂਰੀਅਤ ਵਿਰੋਧੀ ਮਾਹੌਲ ਦੇ ਸੰਦਰਭ ਵਿਚ ਜਮਹੂਰੀ ਕਾਰਕੁਨਾਂ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨਦੇਹੀ ਕੀਤੀ ਅਤੇ ਸਭਾ ਦੀ ਕਾਰਗੁਜ਼ਾਰੀ। ਇਸ ਦੌਰਾਨ ਨਵੀਂ ਕਾਰਜਕਾਰਣੀ ਨੇ ਸੋਹਣ ਸਿੰਘ ਮਾਝੀ ਨੂੰ ਪ੍ਰਧਾਨ, ਬਿੱਕਰ ਸਿਮਘ ਔਲਖ ਨੂੰ ਸਕੱਤਰ, ਹਰਚਰਨ ਸਿੰਘ ਚਹਿਲ ਨੂੰ ਪਰੈੱਸ ਸਕੱਤਰ, ਜਗਜੀਤ ਸਿੰਘ ਢਿੱਲਵਾਂ ਨੂੰ ਮੀਤ ਪ੍ਰਧਾਨ, ਪਰਮਜੀਤ ਕੌਰ ਜੋਧਪੁਰ ਨੂੰ ਵਿਤ ਸਕੱਤਰ ਅਤੇ ਪਿਸ਼ੌਰਾ ਸਿੰਘ ਹਮੀਦੀ ਨੂੰ ਸਹਾਇਕ ਸਕੱਤਰ ਦੇ ਅਹੁਦੇ ਲਈ ਚੁਣਿਆ। ਇਨ੍ਹਾਂ ਤੋਂ ਇਲਾਵਾ ਗੁਰਮੇਲ ਸਿੰਘ ਠੁੱਲੀਵਾਲ, ਪ੍ਰੇਮਪਾਲ ਕੌਰ, ਅਮਰਜੀਤ ਕੌਰ, ਕਮਲਜੀਤ ਕੌਰ ਪੱਤੀ, ਸੁਖਵਿੰਦਰ ਸਿੰਘ ਠੀਕਰੀਵਾਲਾ, ਜਸਪਾਲ ਸਿੰਘ, ਗੁਰਮੀਤ ਸੁਖਪੁਰ, ਅਮਨਦੀਪ ਸਿੰਘ ਬਖਤਗੜ੍ਹ, ਮਾਸਟਰ ਗੁਲਵੰਤ ਸਿੰਘ ਮੈਂਬਰ ਚੁਣੇ ਗਏ।

Advertisement

Advertisement