ਸੇਵਾ ਸੁਸਾਇਟੀ ਨੇ ਗੁਰਦੁਆਰੇ ਨੂੰ ਏਸੀ ਦਿੱਤਾ
07:14 AM May 31, 2024 IST
Advertisement
ਭਗਤਾ ਭਾਈ:
Advertisement
ਸ਼ਹੀਦ ਹਰਜੀਤ ਸਿੰਘ ਸਿੱਧੂ ਸੇਵਾ ਸੁਸਾਇਟੀ ਭਗਤਾ ਭਾਈ ਦੇ ਪ੍ਰਧਾਨ ਜਗਸੀਰ ਸਿੰਘ ਸਿੱਧੂ (ਕੈਨੇਡਾ) ਨੇ ਸੁਸਾਇਟੀ ਮੈਂਬਰਾਂ ਰਾਹੀਂ ਸ਼ਹੀਦ ਹਰਜੀਤ ਸਿੰਘ ਸਿੱਧੂ ਦੀ ਯਾਦ ਵਿੱਚ ਗੁਰਦੁਆਰਾ ਬਾਬਾ ਜੀਵਨ ਸਿੰਘ ਸੁਰਜੀਤ ਨਗਰ ਭਗਤਾ ਭਾਈ ਨੂੰ ਇਕ ਏਸੀ ਦਾਨ ਦਿੱਤਾ ਹੈ। ਇਸ ਤੋਂ ਇਲਾਵਾ ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ 21000 ਰੁਪਏ ਭੇਜੇ ਗਏ ਹਨ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੈਂਬਰ ਹੰਸ ਸਿੰਘ ਸੋਹੀ ਨੇ ਜਗਸੀਰ ਸਿੰਘ ਸਿੱਧੂ ਕੈਨੇਡਾ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਮਾਤਾ ਗੁਰਦੇਵ ਕੌਰ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਸੰਮੀ ਡੋਡ, ਮਲਕੀਤ ਸਿੰਘ ਸਿੱਧੂ, ਜਗਰੂਪ ਸਿੰਘ ਖੇਮੂਆਣਾ, ਜਸਮੇਲ ਸੋਨੀ, ਕਮਲਦੀਪ ਸੋਨੀ, ਸ਼ੈਲੀ ਅਰੋੜਾ, ਦਰਸ਼ਨ ਖਾਨ, ਬਾਦਲ ਮੈਂਬਰ, ਰਾਜਾ ਭਗਤਾ, ਯੋਧਾ ਨਿਉਰ ਤੇ ਨੀਲਾ ਭਗਤਾ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement