ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਗਰੂਰ ਹਲਕੇ ਦੀ ਸੇਵਾ ਦੀ ਹੋਵੇਗੀ ਜਿੱਤ: ਖੰਨਾ

10:58 AM May 27, 2024 IST
ਸੰਗਰੂਰ ਵਿੱਚ ਗਊਆਂ ਨੂੰ ਹਰਾ-ਚਾਰਾ ਪਾਉਂਦੇ ਹੋਏ ਭਾਜਪਾ ਉਮੀਦਵਾਰ ਅਰਵਿੰਦ ਖੰਨਾ। -ਫੋਟੋ: ਲਾਲੀ

ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਮਈ
ਸੰਗਰੂਰ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਅੱਜ ਸਵੇਰੇ ਸ਼੍ਰੀ ਗੋਪਾਲ ਕ੍ਰਿਸ਼ਨ ਮੰਦਿਰ ਗਊਸ਼ਾਲਾ ਵਿੱਚ ਪਹੁੰਚੇ ਅਤੇ ਗਊਆਂ ਨੂੰ ਚਾਰਾ ਖਵਾਉਣ ਮਗਰੋਂ ਹਲਕੇ ‘ਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਸ਼ਹਿਰ ’ਚ ਰਾਮ ਬਸਤੀ, ਉਪਲੀ ਰੋਡ ਅਤੇ ਅੰਬੇਡਕਰ ਕਲੋਨੀ ਆਦਿ ਵੱਖ-ਵੱਖ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਨਰਿੰਦਰ ਮੋਦੀ ਮੁੜ ਤੋਂ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਅਤੇ ਪੰਜਾਬ ਵਾਸੀਆਂ ਕੋਲ ਮੋਦੀ ਨਾਲ ਜੁੜਨ ਦਾ ਇਹ ਸੁਨਹਰੀ ਮੌਕਾ ਆਇਆ ਹੈ। ਖੰਨਾ ਨੇ ਕਿਹਾ ਕਿ ਬੀਤੇ 25 ਸਾਲਾਂ ਤੋਂ ਉਨ੍ਹਾਂ ਰਾਜਨੀਤੀ ਪੱਧਰ ਤੋਂ ਉੱਤੇ ਉੱਠ ਕੇ ਹਲਕੇ ਦੇ ਲੋਕਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਵਿਸਵਾਸ਼ ਦਿਵਾਇਆ ਕਿ ਕੇਂਦਰ ਵੱਲੋਂ ਪੰਜਾਬ ਵਿੱਚ ਕੀਤਾ ਗਿਆ ਵਿਕਾਸ ਦਾ ਸਭ ਤੋਂ ਪਹਿਲਾ ਕੰਮ ਸੰਗਰੂਰ ਹਲਕੇ ਵਿੱਚ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਤਾ ਬਜਰੀ ਦੇ ਰੇਟ ਹੁਣ ਵੀ ਪੁਰਾਣੀਆਂ ਸਰਕਾਰਾਂ ਸਮੇਂ ਤੋਂ ਵੱਧ ਹਨ ਜਿਸ ਕਾਰਨ ਕੋਈ ਆਮ ਵਿਅਕਤੀ ਆਪਣਾ ਘਰ ਬਣਾਉਣ ਤੋਂ ਡਰਦਾ ਹੈ। ਉਨਾਂ ਕਿਹਾ ਕਿ ਮੋਦੀ ਵੱਲੋਂ ਹਰ ਵਰਗ ਲਈ ਯੋਜਨਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਆਯੁਸ਼ਮਾਨ ਕਾਰਡ ਦੇ ਜਰੀਏ ਗਰੀਬ ਵਿਅਕਤ ਮਹਿੰਗਾ ਇਲਾਜ ਕਰਵਾਉਣ ਦੇ ਕਾਬਿਲ ਹੋ ਸਕਿਆ ਹੈ, ਮੁਦਰਾ ਯੋਜਨਾ ਰਾਹੀਂ ਹੁਨਰਮੰਦ ਵਿਅਕਤੀ ਰੁਜ਼ਗਾਰ ਸ਼ੁਰੂ ਕਰਨ ਲਈ ਕਰਜ਼ਾ ਲੈ ਰਹੇ ਹਨ, ਉੱਜਵਲਾ ਯੋਜਨਾ ਤਹਿਤ ਮਹਿਲਾਵਾਂ ਨੂੰ ਮੁਫ਼ਤ ਸਿਲੰਡਰ, ਮੁਫ਼ਤ ਰਾਸ਼ਨ, ਘਰ ਬਣਾਉਣ ਲਈ ਪੈਸੇ, ਗਰੀਬਾਂ ਨੂੰ ਮੁਫ਼ਤ ਘਰ ਅਤੇ ਹੋਰ ਅਨੇਕਾਂ ਸਕੀਮਾਂ ਮੋਦੀ ਵੱਲੋਂ ਬੇਮਿਸਾਲ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਹਨ।

Advertisement

Advertisement
Advertisement