ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਰੀਜ਼ ‘ਨਾਮ ਨਮਕ ਨਿਸ਼ਾਨ’ 14 ਨੂੰ ਹੋਵੇਗੀ ਰਿਲੀਜ਼

07:57 AM Aug 05, 2024 IST

ਮੁੰਬਈ: ਅਦਾਕਾਰਾਂ ਵਰੁਣ ਸੂਦ, ਦਾਨਿਸ਼ ਸੂਦ, ਹੈਲੀ ਸ਼ਾਹ, ਕਰਨ ਵੋਹਰਾ ਅਤੇ ਰੋਸ਼ਨੀ ਵਾਲੀਆ ਦੀ ਆਉਣ ਵਾਲੀ ਸੀਰੀਜ਼ ਦੇ ਨਿਰਮਾਤਾਵਾਂ ਨੇ ਅੱਜ ‘ਫਰੈਂਡਸ਼ਿਪ ਡੇਅ’ ਮੌਕੇ ਸੀਰੀਜ਼ ਦੇ ਨਾਂ ਦਾ ਐਲਾਨ ਕੀਤਾ ਹੈ। ਨਿਰਮਾਤਾਵਾਂ ਨੇ ਦੱਸਿਆ ਕਿ ਇਸ ਲੜੀ ਦਾ ਨਾਂ ‘ਨਾਮ ਨਮਕ ਨਿਸ਼ਾਨ’ ਹੈ, ਜਿਸ ਰਾਹੀਂ ਭਾਰਤੀ ਫ਼ੌਜ ਦੇ ਅਫਸਰਾਂ ਵਿਚਾਲੇ ਭਾਈਚਾਰਕ ਸਾਂਝ ਦੀ ਸੱਚੀ ਭਾਵਨਾ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਸੀਰੀਜ਼ 14 ਅਗਸਤ ਨੂੰ ਰਿਲੀਜ਼ ਹੋਵੇਗੀ। ਇਹ ਚੇਨੱਈ ਵਿੱਚ ਵੱਕਾਰੀ ਅਫਸਰ ਟ੍ਰੇਨਿੰਗ ਅਕੈਡਮੀ (ਓਟੀਏ) ਵਿੱਚ ਨੌਜਵਾਨ ਕੈਡਿਟਾਂ ਦੇ ਸਫਰ ਨੂੰ ਸ਼ਾਨਦਾਰ ਢੰਗ ਨਾਲ ਦਰਸਾਉਂਦੀ ਹੈ। ਸਟ੍ਰੀਮਿੰਗ ਮੰਚ ‘ਐਮਾਜ਼ੋਨ ਮਿਨੀ ਟੀਵੀ’ ਨੇ ਇੰਸਟਾਗ੍ਰਾਮ ’ਤੇ ਇਸ ਨਵੀਂ ਸੀਰੀਜ਼ ਬਾਰੇ ਐਲਾਨ ਕੀਤਾ। ਉਨ੍ਹਾਂ ਇੰਸਟਾਗ੍ਰਾਮ ’ਤੇ ਇੱਕ ਪੋਸਟਰ ਸਾਂਝਾ ਕਰਦਿਆਂ ਕਿਹਾ, ‘‘ਅਫਸਰ ਟ੍ਰੇਨਿੰਗ ਅਕੈਡਮੀ ਦੀਆਂ ਕੰਧਾਂ ਵਿਚਾਲੇ ਇਹ ਕਹਾਣੀ ਹੈ ਦਿਲ, ਦੋਸਤੀ ਅਤੇ ਦਿੜ੍ਹ ਇਰਾਦੇ ਦੀ। ‘ਨਾਮ ਨਮਕ ਨਿਸ਼ਾਨ’ 14 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।’’ ਨਿਰਮਾਤਾਵਾਂ ਵੱਲੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਹੀ ਪ੍ਰਸ਼ੰਸਕਾਂ ਨੇ ਇਸ ’ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਨੇ ਕਿਹਾ, ‘ਸੀਰੀਜ਼ ਦੇਖਣ ਲਈ ਬਹੁਤ ਉਤਸ਼ਾਹਿਤ ਹਾਂ।’’ ਇਸੇ ਤਰ੍ਹਾਂ ਇੱਕ ਹੋਰ ਨੇ ਕਿਹਾ, ‘‘ਇਹ ਯਕੀਨਨ ਬਹੁਤ ਵਧੀਆ ਹੋਣ ਵਾਲੀ ਹੈ।’’ -ਏਐੱਨਆਈ

Advertisement

Advertisement
Advertisement