For the best experience, open
https://m.punjabitribuneonline.com
on your mobile browser.
Advertisement

ਫਿਲਮ ‘ਚਾਂਦਨੀ ਬਾਰ’ ਦਾ ਬਣੇਗਾ ਸੀਕੁਅਲ

07:19 AM Mar 19, 2024 IST
ਫਿਲਮ ‘ਚਾਂਦਨੀ ਬਾਰ’ ਦਾ ਬਣੇਗਾ ਸੀਕੁਅਲ
Advertisement

ਮੁੰਬਈ: ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ‘ਚਾਂਦਨੀ ਬਾਰ’ ਦਾ ਅਗਲਾ ਭਾਗ ਬਣ ਰਿਹਾ ਹੈ। ਇਸ ਸਾਲ ਦੇ ਮੱਧ ਤੱਕ ਇਸ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ। ਮੋਹਨ ਆਜ਼ਾਦ ਨੇ 2001 ਵਿੱਚ ਰਿਲੀਜ਼ ਹੋਈ ਫਿਲਮ ਦੀ ਕਹਾਣੀ ਅਤੇ ਡਾਇਲਾਗ ਲਿਖੇ ਸਨ। ਉਹ ਹੁਣ ਅਗਲੀ ਕੜੀ ਵਿਚ ਵੀ ਕੰਮ ਕਰ ਰਿਹਾ ਹੈ। ਫ਼ਿਲਮ ਦਸੰਬਰ 2025 ਵਿੱਚ ਰਿਲੀਜ਼ ਹੋਵੇਗੀ। ਹਾਲਾਂਕਿ ਹੁਣ ਤੱਕ ਕਿਸੇ ਵੀ ਅਦਾਕਾਰ ਨਾਲ ਸੰਪਰਕ ਨਹੀਂ ਕੀਤਾ ਗਿਆ ਪਰ ਨਵੀਂ ਫਿਲਮ ਲਈ ਪਹਿਲੀ ਦੇ ਕੁਝ ਕਲਾਕਾਰਾਂ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਫਿਲਮ ਦੇ ਅਗਲੇ ਹਿੱਸੇ ਬਾਰੇ ਗੱਲ ਕਰਦਿਆਂ ਮੋਹਨ ਆਜ਼ਾਦ ਨੇ ਕਿਹਾ ਕਿ ਇਸ ਦੇ ਨਿਰਮਾਤਾ ਆਰ ਮੋਹਨ ਨੇ ‘ਚਾਂਦਨੀ ਬਾਰ’ ਦੇ ਅਗਲੇ ਭਾਗ ਸਬੰਧੀ ਕਾਫ਼ੀ ਪਹਿਲਾਂ ਇੱਛਾ ਪ੍ਰਗਟਾਈ ਸੀ ਜਿਸ ਦੀ ਕਹਾਣੀ ਬਾਰੇ ਅਸੀਂ ਕਾਫ਼ੀ ਦੁਚਿੱਤੀ ਵਿੱਚ ਸੀ ਪਰ ਸਾਨੂੰ ਖੁਸ਼ੀ ਹੈ ਕਿ ਅਸੀਂ ਇਸ ਨੂੰ ਲਿਖਿਆ ਹੈ। ਦੂਜੇ ਭਾਗ ਦੀ ਕਹਾਣੀ ਬਹੁਤ ਜ਼ਬਰਦਸਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਆਉਣ ਵਾਲੇ ਸਾਲ ਵਿੱਚ ਉਹ ਚਾਂਦਨੀ ਬਾਰ ਦੀ ਪਹਿਲਾਂ ਵਾਲੀ ਸਫ਼ਲਤਾ ਦੁਹਰਾਉਣਗੇ। ਸਾਲ 2001 ਵਿੱਚ ਰਿਲੀਜ਼ ਹੋਈ ਫ਼ਿਲਮ ‘ਚਾਂਦਨੀ ਬਾਰ’ ਦਾ ਨਿਰਦੇਸ਼ਨ ਮਧੁਰ ਭੰਡਾਕਰ ਨੇ ਕੀਤਾ ਸੀ। ਉਨ੍ਹਾਂ ਫ਼ਿਲਮ ‘ਪੇਜ 3’ ਅਤੇ ‘ਫੈਸ਼ਨ’ ਨਾਲ ਆਪਣੀ ਪਛਾਣ ਬਣਾਈ ਹੈ। ਫ਼ਿਲਮ ਵਿੱਚ ਤੱਬੂ ਨੇ ਮੁੱਖ ਭੂਮਿਕਾ ਨਿਭਾਈ ਸੀ। ਐਕਟਿੰਗ ਅਤੇ ਲੇਖਨ ਮਗਰੋਂ ਮੋਹਨ ਆਜ਼ਾਦ ਚਾਂਦਨੀ ਬਾਰ- 2 ਨਾਲ ਨਿਰਦੇਸ਼ਨ ਵਿੱਚ ਕਦਮ ਰੱਖ ਰਿਹਾ ਹੈ। ਉਸ ਵੱਲੋਂ ਨਿਰਦੇਸ਼ਿਤ ਫ਼ਿਲਮ ‘ਵੱਟ ਏ ਕਿਸਮਤ’ ਕਾਮੇਡੀ ਫਿਲਮ ਹੈ, ਜੋ 22 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਨਿਰਮਾਣ ਅਖਿਲੇਸ਼ ਰਾਏ ਅਤੇ ਆਰ ਜੀ ਪ੍ਰੋਡਕਸ਼ਨ ਵੱਲੋਂ ਕੀਤਾ ਗਿਆ ਹੈ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×