For the best experience, open
https://m.punjabitribuneonline.com
on your mobile browser.
Advertisement

ਦਿਲਰੋਜ਼ ਹੱਤਿਆ ਮਾਮਲੇ ਵਿੱਚ ਅੱਜ ਸੁਣਾਈ ਜਾਵੇਗੀ ਸਜ਼ਾ

07:19 AM Apr 16, 2024 IST
ਦਿਲਰੋਜ਼ ਹੱਤਿਆ ਮਾਮਲੇ ਵਿੱਚ ਅੱਜ ਸੁਣਾਈ ਜਾਵੇਗੀ ਸਜ਼ਾ
Advertisement

ਗਗਨਦੀਪ ਅਰੋੜਾ
ਲੁਧਿਆਣਾ, 15 ਅਪਰੈਲ
ਸ਼ਿਮਲਾਪੁਰੀ ਖੇਤਰ ਵਿੱਚ ਨਵੰਬਰ 2021 ’ਚ ਢਾਈ ਸਾਲ ਦੀ ਬੱਚੀ ਦਿਲਰੋਜ਼ ਕੌਰ ਨੂੰ ਜਿਊਂਦਿਆਂ ਹੀ ਟੋਏ ਵਿੱਚ ਦੱਬ ਕੇ ਮਾਰਨ ਦੇ ਮਾਮਲੇ ’ਚ ਲੁਧਿਆਣਾ ਦੀ ਅਦਾਲਤ ਨੇ ਮੁਲਜ਼ਮ ਨੀਲਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਸਜ਼ਾ ’ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ ਮਾਮਲੇ ਵਿੱਚ ਸਜ਼ਾ ਅੱਜ ਸੁਣਾਈ ਜਾਣੀ ਸੀ, ਹੁਣ ਅਦਾਲਤ ਵੱਲੋਂ ਇਸ ’ਤੇ ਫੈਸਲਾ ਮੁੜ ਸੁਰੱਖਿਅਤ ਰੱਖਣ ਤੋਂ ਬਾਅਦ ਭਲਕੇ ਮੰਗਲਵਾਰ ਨੂੰ ਸਜ਼ਾ ਸੁਣਾਈ ਜਾਵੇਗੀ। ਪੁਲੀਸ ਨੇ ਮੁਲਜ਼ਮ ਮਹਿਲਾ ਨੂੰ ਜੇਲ੍ਹ ਭੇਜ ਦਿੱਤਾ ਹੈ। ਦੂਜੇ ਪਾਸੇ ਦਿਲਰੋਜ਼ ਦੇ ਪਿਤਾ ਹਰਪ੍ਰੀਤ ਸਿੰਘ ਤੇ ਉਸ ਦੀ ਪਤਨੀ ਅਦਾਲਤ ਤੋਂ ਵਾਰ ਵਾਰ ਅਪੀਲ ਕਰ ਰਹੇ ਹਨ ਕਿ ਮੁਲਜ਼ਮ ਔਰਤ ਨੀਲਮ ਨੂੰ ਇਸ ਕਤਲ ਲਈ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਕਾਬਿਲੇਗੌਰ ਹੈ ਕਿ ਢਾਈ ਸਾਲਾਂ ਦੀ ਮਾਸੂਮ ਬੱਚੀ ਦਿਲਰੋਜ਼ ਕੌਰ ਨੂੰ, ਉਸ ਦੀ ਗੁਆਂਢਣ ਨੀਲਮ ਚਾਕਲੇਟ ਦਿਵਾਉਣ ਦਾ ਬਹਾਨਾ ਲਾ ਕੇ ਆਪਣੇ ਨਾਲ ਲੈ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਬੱਚੀ ਨੂੰ ਟੋਏ ’ਚ ਸੁੱਟ ਦਿੱਤਾ ਤੇ ਬੱਚੀ ਦੇ ਸਿਰ ’ਚ ਕਾਫ਼ੀ ਸੱਟ ਲੱਗੀ। ਸੱਟ ਲੱਗਣ ਤੋਂ ਬਾਅਦ ਬੱਚੀ ਜਦੋਂ ਰੋਣ ਲੱਗੀ ਤਾਂ ਉਸ ਨੇ ਬੱਚੀ ਉਪਰ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਟੋਏ ’ਚ ਦੱਬ ਕੇ ਮਾਰ ਦਿੱਤਾ। ਮੁਲਜ਼ਮ ਔਰਤ ਨੀਲਮ ਤਲਾਕਸ਼ੁਦਾ ਸੀ ਤੇ ਆਪਣੇ 2 ਬੱਚਿਆਂ ਨਾਲ ਪੇਕੇ ਪਰਿਵਾਰ ਨਾਲ ਰਹਿ ਰਹੀ ਸੀ। ਉਹ ਅਕਸਰ ਇਲਾਕੇ ’ਚ ਲੋਕਾਂ ਨਾਲ ਝਗੜਾ ਕਰਦੀ ਰਹਿੰਦੀ ਸੀ ਜਿਸ ਕਾਰਨ ਇਲਾਕਾ ਵਾਸੀ ਕਾਫ਼ੀ ਪ੍ਰੇਸ਼ਾਨ ਸਨ। ਨੀਲਮ ਦੇ ਪਰਿਵਾਰ ਵਾਲਿਆਂ ਨੇ ਇਹ ਘਰ ਵੇਚ ਦਿੱਤਾ ਸੀ ਤੇ ਕਿਸੇ ਹੋਰ ਥਾਂ ਤਬਦੀਲ ਹੋਣ ਵਾਲੇ ਸਨ। ਹੱਤਿਆ ਤੋਂ ਪਹਿਲਾਂ ਘਰ ਦਾ ਅੱਧਾ ਸਾਮਾਨ ਤਬਦੀਲ ਕਰ ਦਿੱਤਾ ਸੀ ਅਤੇ ਬਾਕੀ ਦਾ ਸਾਮਾਨ ਸ਼ਿਫ਼ਟ ਹੋਣਾ ਬਾਕੀ ਸੀ। ਮੁਹੱਲੇ ’ਚ ਆਖਰੀ ਦਿਨ ਸੀ ਤਾਂ ਉਸ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਬੱਚੀ ਨੂੰ ਅਗਵਾ ਕਰ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਉਸ ਦੀ ਨਿਸ਼ਾਨਦੇਹੀ ’ਤੇ ਲਾਸ਼ ਬਰਾਮਦ ਕੀਤੀ। ਤਿੰਨ ਸਾਲ ਬਾਅਦ ਆਖਰ ਇਸ ਕੇਸ ’ਚ ਇਨਸਾਫ਼ ਦੀ ਉਮੀਦ ਨਜ਼ਰ ਆਈ ਹੈ। ਅਦਾਲਤ ਇਸ ਕੇਸ ’ਚ ਅੱਜ ਫੈਸਲਾ ਸੁਣਾਏਗੀ।

Advertisement

Advertisement
Author Image

Advertisement
Advertisement
×