ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਨੀਅਰ ਸਿਟੀਜ਼ਨਜ਼ ਨੇ ਤੀਆਂ ਮਨਾਈਆਂ

07:49 AM Jul 27, 2023 IST
ਸਮਾਗਮ ਦੌਰਾਨ ਗਿੱਧਾ ਪਾਉਂਦੀਆਂ ਹੋਈਆਂ ਮਹਿਲਾਵਾਂ। -ਫੋਟੋ: ਸੋਢੀ

ਐਸ.ਏ.ਐਸ.ਨਗਰ(ਮੁਹਾਲੀ): ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਚੈਪਟਰ 64 ਨੇ ਸਵਰਗੀ ਸੰਤੋਖ ਸਿੰਘ ਧੀਰ ਸਿਲਵੀ ਪਾਰਕ ਫੇਜ਼-10, ਮੁਹਾਲੀ ਵਿੱਚ ਅੱਜ ਤੀਜ ਦਾ ਤਿਉਹਾਰ ਮਨਾਇਆ। ਸਮਾਗਮ ਦਾ ਆਰੰਭ ਤੰਬੋਲਾ ਦੀ ਖੇਡ ਨਾਲ ਹੋਇਆ, ਜਿਸ ਦਾ ਸੰਚਾਲਨ ਮਨਜੀਤ ਸਿੰਘ ਸਾਹਨੀ ਵੱਲੋਂ ਕੀਤਾ ਗਿਆ। ਅੰਮ੍ਰਿਤ ਕੌਰ ਨੇ ਸੰਖੇਪ ਵਿੱਚ ਤੀਜ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਬਾਰੇ ਕੁਇਜ਼ ਕਰਵਾਇਆ ਗਿਆ। ਇਸੇ ਤਰ੍ਹਾਂ ਵਿੰਗ ਕਮਾਂਡਰ ਬਲਦੇਵ ਸਿੰਘ ਨੇ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਬਾਰੇ ਸਵਾਲ ਪੁੱਛੇ ਤੇ ਜਰਨੈਲ ਸਿੰਘ ਚੈਪਟਰ-64 ਦੇ ਮੁਖੀ ਨੇ ਕੈਲੰਡਰ ’ਤੇ ਆਧਾਰਿਤ ਕੁਇਜ਼ ਕਰਵਾਏ। ਸਾਰੇ ਇਨਾਮ ਕੁਲਜੀਤ ਕੌਰ ਵੱਲੋਂ ਸਪਾਂਸਰ ਕੀਤੇ ਗਏ। ਇਸ ਮੌਕੇ ਔਰਤਾਂ ਨੇ ਗਿੱਧਾ ਵੀ ਪਾਇਆ। ਇਸ ਮੌਕੇ ਪੁਰਸ਼ਾਂ ਵਿੱਚ ਬ੍ਰਿਗੇਡੀਅਰ ਜੇਐਸ ਜਗਦੇਵ ਅਤੇ ਮਹਿਲਾਵਾਂ ਵਿੱਚ ਗੁਰਕੀਰਤ ਕੌਰ ਨੂੰ ਸਰਬੋਤਮ ਪਹਿਰਾਵਾ ਐਵਾਰਡ ਦਿੱਤਾ ਗਿਆ ਹੋਇਆ। ਸ਼ੋਅ ਦੇ ਸਟਾਰ ਆਕਰਸ਼ਨ ਐਵਾਰਡ ਪਰਮਜੀਤ ਕੌਰ, ਸਭ ਤੋਂ ਵੱਡੀ ਉਮਰ ਦੇ ਪੁਰਸ਼ ਬੇਅੰਤ ਸਿੰਘ ਅਤੇ ਮਹਿਲਾ ਅਮਰਜੀਤ ਕੌਰ ਨੂੰ ਇਨਾਮ ਦਿੱਤੇ ਗਏ। -ਖੇਤਰੀ ਪ੍ਰਤੀਨਿਧ

Advertisement

Advertisement