For the best experience, open
https://m.punjabitribuneonline.com
on your mobile browser.
Advertisement

ਭਾਸ਼ਾ ਵਿਭਾਗ ਅਤੇ ਕਲਾ ਪ੍ਰੀਸ਼ਦ ਲਈ ਜਸਵੰਤ ਜਫ਼ਰ ਅਤੇ ਸਵਰਨਜੀਤ ਸਵੀ ਦੀ ਚੋਣ ਬੇਹੱਦ ਢੁਕਵੀਂ: ਇਪਟਾ

08:09 AM Jun 27, 2024 IST
ਭਾਸ਼ਾ ਵਿਭਾਗ ਅਤੇ ਕਲਾ ਪ੍ਰੀਸ਼ਦ ਲਈ ਜਸਵੰਤ ਜਫ਼ਰ ਅਤੇ ਸਵਰਨਜੀਤ ਸਵੀ ਦੀ ਚੋਣ ਬੇਹੱਦ ਢੁਕਵੀਂ  ਇਪਟਾ
Advertisement

ਖੇਤਰੀ ਪ੍ਰਤੀਨਿਧ
ਐਸ.ਏ.ਐਸ. ਨਗਰ(ਮੁਹਾਲੀ), 26 ਜੂਨ
ਇਪਟਾ ਪੰਜਾਬ ਨੇ ਜਸਵੰਤ ਜਫ਼ਰ ਨੂੰ ਭਾਸ਼ਾ ਵਿਭਾਗ ਦਾ ਡਾਇਰੈਕਟਰ ਅਤੇ ਸਵਰਨਜੀਤ ਸਵੀ ਨੂੰ ਪੰਜਾਬ ਕਲਾ ਪ੍ਰੀਸ਼ਦ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਬੇਹੱਦ ਢੁਕਵਾਂ ਫੈਸਲਾ ਕਰਾਰ ਦਿੱਤਾ ਹੈ। ਇਪਟਾ ਨੇ ਦੋਵੇਂ ਸਾਹਿਤਕਾਰਾਂ ਨੂੰ ਨਵੀਆਂ ਨਿਯੁਕਤੀਆਂ ਲਈ ਵਧਾਈ ਦਿੱਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਦੂਰਅੰਦੇਸ਼ੀ ਅਤੇ ਸਿਆਣਪ ਵਾਲੇ ਫੈਸਲਿਆਂ ’ਚੋਂ ਇਕ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਕਲਾ ਪ੍ਰੀਸ਼ਦ ਨੂੰ ਸਾਹਿਤਕ, ਰੰਗਮੰਚ ਤੇ ਸਭਿਆਚਰਕ ਗਤੀਵਿਧੀਆਂ ਲਈ ਵਿੱਤੀ ਸਰੋਤ ਵੀ ਮਹੁੱਈਆ ਕਰਵਾਏ ਜਾਣ। ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਇਪਟਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਇਪਟਾ ਕਾਰਕੁਨ ਗੁਰਦਿਆਲ ਨਿਰਮਾਣ, ਦਲਬਾਰ ਸਿੰਘ ਚੱਠੇ ਸੇਖਵਾਂ, ਹਰਜੀਤ ਕੈਂਥ, ਡਾ. ਕੁਲਦੀਪ ਸਿੰਘ ਦੀਪ, ਅਮਨ ਭੋਗਲ, ਰਾਬਿੰਦਰ ਸਿੰਘ ਰੱਬੀ, ਡਾ. ਸੁਰੇਸ਼ ਮਹਿਤਾ, ਗੁਰਵਿੰਦਰ ਸਿੰਘ, ਪ੍ਰਦੀਪ ਸ਼ਰਮਾ, ਡਾ.ਹਰਭਜਨ ਸਿੰਘ, ਅਸ਼ੋਕ ਪੁਰੀ ਅਤੇ ਸਰਘੀ ਪਰਿਵਾਰ ਦੇ ਰੰਗਕਰਮੀ ਤੇ ਫ਼ਿਲਮ ਅਦਾਕਾਰ ਰੰਜੀਵਨ ਸਿੰਘ ਆਦਿ ਨੇ ਵੀ ਜਸਵੰਤ ਜ਼ਫ਼ਰ ਤੇ ਸਵਰਨਜੀਤ ਸਵੀ ਨੂੰ ਵਧਾਈ ਦਿੱਤੀ।

Advertisement

Advertisement
Advertisement
Author Image

Advertisement