For the best experience, open
https://m.punjabitribuneonline.com
on your mobile browser.
Advertisement

ਲਾਪਤਾ ਨੌਜਵਾਨ ਦੀ ਭਾਲ ਜਾਰੀ

08:52 AM May 07, 2024 IST
ਲਾਪਤਾ ਨੌਜਵਾਨ ਦੀ ਭਾਲ ਜਾਰੀ
Advertisement

ਪਠਾਨਕੋਟ: ਪਿਛਲੇ ਚਾਰ ਦਿਨ ਤੋਂ ਲਾਪਤਾ ਹੋਏ ਨਾਬਾਲਗ ਨੌਜਵਾਨ ਨੂੰ ਲੱਭਣ ਲਈ ਐੱਨਡੀਆਰਐੱਫ ਨੇ ਸਪੈਸ਼ਲ ਸਰਚ ਅਭਿਆਨ ਚਲਾਇਆ। ਜਿਸ ਦੇ ਤਹਿਤ ਸਥਾਨਕ ਨਲਵਾ ਨਹਿਰ ਵਿੱਚ ਦੁਪਹਿਰ 1 ਵਜੇ ਦੇ ਕਰੀਬ ਐੱਨਡੀਆਰਐੱਫ ਦੀ ਟੀਮ ਨਲਵਾ ਨਹਿਰ ਦੇ ਪੁਲ ’ਤੇ ਪੁੱਜੀ, ਉਨ੍ਹਾਂ ਨਹਿਰ ਦੇ ਦੋ ਕਿਲੋਮੀਟਰ ਦੇ ਖੇਤਰ ਦੇ ਹਰ ਹਿੱਸੇ ਵਿੱਚ ਭਾਲ ਕੀਤੀ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ। ਕਰੀਬ ਤਿੰਨ-ਚਾਰ ਘੰਟੇ ਭਾਲ ਕਰਨ ਬਾਅਦ ਉਹ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ 9ਵੀਂ ਜਮਾਤ ਦਾ ਵਿਦਿਆਰਥੀ ਦਰਪਣ ਉਰਫ਼ ਭਾਨੂ ਆਪਣੇ ਘਰ ਮੁਹੱਲਾ ਸਰਾਈਂ ਤੋਂ ਸ਼ੱਕੀ ਹਾਲਾਤਾਂ ’ਚ ਲਾਪਤਾ ਹੋ ਗਿਆ ਸੀ। ਪੁਲੀਸ ਵੱਲੋਂ ਉਸ ਦੇ ਦੋਸਤ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਸੀ ਕਿ ਉਹ ਨਹਿਰ ’ਚ ਨਹਾਉਣ ਗਿਆ ਸੀ ਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×