ਕੁੱਟਮਾਰ ਕਰਕੇ ਸਕੂਟਰੀ ਲੈ ਗਏ
07:20 AM Aug 02, 2023 IST
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਮੋਤੀ ਨਗਰ ਦੇ ਇਲਾਕੇ ਭਗਤ ਸਿੰਘ ਕਲੋਨੀ ਵਿੱਚ ਕੁੱਝ ਲੋਕ ਦੋ ਜਣਿਆਂ ਦੀ ਕੁੱਟਮਾਰ ਕਰਕੇ ਦੁਕਾਨ ਬਾਹਰ ਖੜ੍ਹੀ ਸਕੂਟਰੀ ਚੋਰੀ ਕਰਕੇ ਲੈ ਗਏ। ਰਾਜਨ ਕਪੂਰ ਵਾਸੀ ਦਸ਼ਮੇਸ਼ ਗਲੀ ਅਸ਼ੋਕ ਨਗਰ ਨੇ ਦੱਸਿਆ ਹੈ ਕਿ ਉਹ ਮਿਰਾਜਦੀਨ ਪੁੱਤਰ ਇਮਾਮੂਦੀਨ ਕੋਲੋਂ ਜੀਬੀ ਟ੍ਰੇਡਰ ਭਗਤ ਸਿੰਘ ਕਲੋਨੀ ਵਿੱਚ ਅਦਾਇਗੀ ਲੈਣ ਲਈ ਗਿਆ ਸੀ ਤਾਂ ਦੁਕਾਨ ’ਤੇ ਲੜਕਾ ਬੈਠਾ ਸੀ, ਉਸ ਨਾਲ ਦੋ ਹੋਰ ਲੜਕੇ ਸਨ। ਉਸ ਲੜਕੇ ਨੇ ਆਪਣਾ ਨਾਮ ਹਰੀਸ਼ ਕੁਮਾਰ ਦੱਸਿਆ। ਜਦੋਂ ਉਸ ਨੇ ਦੁਕਾਨ ’ਤੇ ਬੈਠਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਸਾਥੀਆਂ ਨਾਲ ਮਿਲ ਕੇ ਉਸ ਦੀ ਤੇ ਮਿਰਾਜਦੀਨ ਦੀ ਰਾੜ ਤੇ ਡੰਡੇ ਨਾਲ ਕੁੱਟਮਾਰ ਕੀਤੀ। ਉਹ ਧਮਕੀਆਂ ਦਿੰਦੇ ਹੋਏ ਦੁਕਾਨ ਬਾਹਰ ਖੜ੍ਹੀ ਸਕੂਟਰੀ ਚੋਰੀ ਕਰਕੇ ਲੈ ਗਏ। ਥਾਣੇਦਾਰ ਅਨਿਲ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਹਰੀਸ਼ ਕੁਮਾਰ ਉਰਫ਼ ਹਨੀ, ਲੱਕੀ ਉਰਫ਼ ਕਾਲੂ ਅਤੇ ਸੁਨੀਲ ਉਰਫ਼ ਸਵੀਟੀ ਅਤੇ ਰਮੇਸ਼ ਗੋਇਲ ਵਾਸੀ ਰੇਲਵੇ ਕਾਲੋਨੀ ਸਣੇ 2/3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।
Advertisement
Advertisement