For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੀ ਸਿੱਖਿਆ ਮੰਤਰੀ ਵੱਲੋਂ ਸਕੂਲ ਦਾ ਉਦਘਾਟਨ

08:50 AM Aug 06, 2024 IST
ਦਿੱਲੀ ਦੀ ਸਿੱਖਿਆ ਮੰਤਰੀ ਵੱਲੋਂ ਸਕੂਲ ਦਾ ਉਦਘਾਟਨ
ਸਕੂਲ ਦਾ ਉਦਘਾਟਨ ਕਰਦੇ ਹੋਏ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ।
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਗਸਤ
ਕੇਜਰੀਵਾਲ ਸਰਕਾਰ ਨੇ ਉੱਤਰ ਪੂਰਬੀ ਦਿੱਲੀ ਦੇ ਦਿਲਸ਼ਾਦ ਗਾਰਡਨ ਵਿੱਚ ਸਥਿਤ ਸੰਤ ਏਕਨਾਥ ਸਰਵੋਦਿਆ ਕੰਨਿਆ ਵਿਦਿਆਲਿਆ ਵਿੱਚ ਚਾਰ ਮੰਜ਼ਿਲਾ ਸਕੂਲ ਬਲਾਕ ਅਤੇ ਐੱਮਪੀ ਹਾਲ ਦਾ ਨਿਰਮਾਣ ਕੀਤਾ ਹੈ। ਸੋਮਵਾਰ ਨੂੰ ਸਿੱਖਿਆ ਮੰਤਰੀ ਆਤਿਸ਼ੀ ਅਤੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਇਸ ਦਾ ਉਦਘਾਟਨ ਕੀਤਾ ਅਤੇ ਬੱਚਿਆਂ ਨੂੰ ਸਮਰਪਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਸਕੂਲ ਵਿੱਚ ਨਵਾਂ ਬਲਾਕ ਬਣਨ ਨਾਲ ਉੱਤਰ ਪੂਰਬੀ ਦਿੱਲੀ ਦੇ ਦਿਲਸ਼ਾਦ ਕਲੋਨੀ, ਦਿਲਸ਼ਾਦ ਗਾਰਡਨ, ਕਲੰਦਰ ਕਲੋਨੀ, ਲੈਪਰੋਸੀ ਕਲੋਨੀ ਅਤੇ ਤਾਹਿਰਪੁਰ ਵਰਗੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਬੱਚਿਆਂ ਲਈ ਵਿਦਿਅਕ ਮੌਕੇ ਵਧਣਗੇ। ਉਦਘਾਟਨ ਮੌਕੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ,‘‘ਮੈਂ ਦਿੱਲੀ ਦੇ ਇੱਕ ਵੱਡੇ ਪ੍ਰਾਈਵੇਟ ਸਕੂਲ ਵਿੱਚ ਪੜ੍ਹੀ ਹਾਂ ਪਰ ਇਸ ਸਕੂਲ ਦੀ ਨਵੀਂ ਇਮਾਰਤ ਵਰਗੀਆਂ ਸਹੂਲਤਾਂ ਉੱਥੇ ਵੀ ਨਹੀਂ ਸਨ।’’ ਉਨ੍ਹਾਂ ਕਿਹਾ ਕਿ ਸਕੂਲ ਦੀ ਨਾ ਸਿਰਫ਼ ਨਵੀਂ ਇਮਾਰਤ, ਐੱਮਪੀ ਹਾਲ ਸ਼ਾਨਦਾਰ ਹੈ, ਸਗੋਂ ਇੱਥੋਂ ਦੇ ਬੱਚਿਆਂ ਦੀ ਪੜ੍ਹਾਈ ਲਈ ਵਰਤੀ ਜਾਣ ਵਾਲੀ ਸਮੱਗਰੀ ਸਿਰਫ਼ ਦੇਸ਼ ਦਾ ਸਭ ਤੋਂ ਉੱਤਮ ਹੈ, ਸਗੋਂ ਅੰਤਰਰਾਸ਼ਟਰੀ ਪੱਧਰ ਦੀ ਵਿਸ਼ਵ ਪੱਧਰੀ ਸਮੱਗਰੀ ਵੀ ਮੁੱਹਈਆ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਵਿਦਿਆਰਥੀ ਜਮਾਤ ਦਾ ਅਨੁਪਾਤ ਵੀ 1:60 ਤੱਕ ਪਹੁੰਚ ਗਿਆ ਹੈ। ਪਰ ਨਵੇਂ ਸਕੂਲ ਬਲਾਕ ਤੋਂ ਬਾਅਦ ਇਹ ਅਨੁਪਾਤ 1:45 ਰਹਿ ਜਾਵੇਗਾ। ਹੁਣ ਬੱਚੇ ਬਿਨਾਂ ਕਿਸੇ ਸਮੱਸਿਆ ਦੇ ਇੱਥੇ ਪੜ੍ਹ ਸਕਣਗੇ ਅਤੇ ਭਵਿੱਖ ਵਿੱਚ ਅੱਗੇ ਵਧ ਸਕਣਗੇ।
ਇਸ ਮੌਕੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮਨਿਵਾਸ ਗੋਇਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਿੱਖਿਆ ਕ੍ਰਾਂਤੀ ਦੇ ਪਿਤਾ ਮਨੀਸ਼ ਸਿਸੋਦੀਆ ਨੇ ਦਿੱਲੀ ਵਿੱਚ ਸਿੱਖਿਆ ਦੀ ਦੀਵਾ ਜਗਾਈ ਹੈ, ਜਿਸ ਨਾਲ ਦਿੱਲੀ ਦੀ ਸਿੱਖਿਆ ਕ੍ਰਾਂਤੀ ਨੂੰ ਪੂਰੀ ਦੁਨੀਆ ਵਿੱਚ ਇੱਕ ਪਛਾਣ ਮਿਲੀ ਹੈ। ਸਮਾਰਟ ਕਲਾਸਰੂਮ, ਲੈਬ, ਲਾਇਬ੍ਰੇਰੀ, ਸਟਾਫ ਰੂਮ, ਲਿਫਟ, ਐਕਟੀਵਿਟੀ ਰੂਮ, ਟਾਇਲਟ ਬਲਾਕ ਅਤੇ 300 ਦੀ ਸਮਰੱਥਾ ਵਾਲਾ ਬਹੁ-ਮੰਤਵੀ ਹਾਲ ਸਮੇਤ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 24 ਕਮਰਿਆਂ ਵਾਲਾ ਚਾਰ ਮੰਜ਼ਿਲਾ ਸਕੂਲ ਬਲਾਕ।

Advertisement
Advertisement
Author Image

joginder kumar

View all posts

Advertisement