ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਕੂਲ ਦੀ ਫੁਟਬਾਲ ਟੀਮ ਨੇ ਬਲਾਕ ਪੱਧਰੀ ਖੇਡਾਂ ਵਿੱਚ ਮਾਰੀਆਂ ਮੱਲਾਂ

08:25 AM Aug 24, 2024 IST
ਜੇਤੂ ਵਿਦਿਆਰਥੀ ਸਕੂਲ ਪ੍ਰਬੰਧਕ ਕਮੇਟੀ ਦੇ ਨਾਲ।

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਅਗਸਤ
ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਬ੍ਰਿਲੀਅੰਟ ਮਾਈਂਡ ਆਰੀਅਨ ਸਕੂਲ ਦੇ ਗਰਾਊਂਡ ਵਿੱਚ ਤਿੰਨ-ਰੋਜ਼ਾ ਸਕੂਲ ਬਲਾਕ ਪੱਧਰੀ ਖੇਡਾਂ ਦਾ ਫੁੱਟਬਾਲ ਮੁਕਾਬਲਾ ਕਰਾਇਆ ਗਿਆ।
ਇਹ ਮੁਕਾਬਲਾ 20 ਤੋਂ 22 ਅਗਸਤ ਤੱਕ ਚਲਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੇ 14 ਸਾਲ ਤੋਂ ਘੱਟ ਉਮਰ ਵਰਗ ਦੇ ਵਿਦਿਆਰਥਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿੱਚ ਸਕੂਲ ਦੀ ਫੁੱਟਬਾਲ ਟੀਮ ਨੇ ਹਿੱਸਾ ਲਿਆ। ਇਸ ਮੌਕੇ ਖੇਡ ਵਿਭਾਗ ਦੇ ਸਹਾਇਕ ਸਿੱਖਿਆ ਅਧਿਕਾਰੀ ਰਾਧੇ ਸ਼ਾਮ, ਹਰਿਆਣਾ ਦੇ ਸਰੀਰਕ ਸਿਖਿਆ ਦੇ ਪ੍ਰਧਾਨ ਜਸਬੀਰ ਸਿੰਘ, ਡੀਪੀਆਈ ਰਵਿੰਦਰ ਤੇ ਕੰਵਰਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲ ਦੀ 14 ਸਾਲ ਤੋਂ ਘੱਟ ਉਮਰ ਵਰਗ ਦੀ ਟੀਮ ਨੇ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੀ ਪ੍ਰਿੰਸੀਪਲ ਆਸ਼ਿਮਾ ਬੱਤਰਾ ਨੇ ਬੱਚਿਆਂ ਨੂੰ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਤੇ ਕਿਹਾ ਕਿ ਨਾ ਤਾਂ ਜਿੱਤਣਾ ਹੈ ਤੇ ਨਾ ਹੀ ਹਾਰਨਾ ਹੈ, ਇਹ ਜੀਵਨ ਇਕ ਖੇਡ ਹੈ ਤੇ ਇਸ ਨੂੰ ਖੇਡਣਾ ਜ਼ਰੂਰੀ ਹੈ।
ਸਕੂਲ ਦੇ ਪ੍ਰਬੰਧਕ ਰਾਮ ਲਾਲ ਗੁਪਤਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਸੂਬੇ ਵਿੱਚ ਰਾਸ਼ਟਰੀ ਪੱਧਰ ਦੀਆਂ ਟੀਮਾਂ ਬਣਾਉਣ ਵਿੱਚ ਸਹਾਈ ਹੁੰਦੇ ਹਨ। ਖੇਡ ਮੁਕਾਬਲੇ ਵਿੱਚ ਬੱਚਿਆਂ ਦੀ ਅਗਵਾਈ ਸਕੂਲ ਦੇ ਕੋਚ ਰੋਹਿਤ ਸ਼ਰਮਾ ਤੇ ਕੋਚ ਸਿਮਰਨ ਨੇ ਕੀਤੀ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।

Advertisement

Advertisement
Advertisement