ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਟੀਯੂ ਤੇ ਪੰਜਾਬ ਰੋਡਵੇਜ਼ ਵਿਚਾਲੇ ਸਮਾਂ-ਸਾਰਣੀ ਦਾ ਵਿਵਾਦ ਸੁਲਝਿਆ

08:05 AM Apr 25, 2024 IST

ਆਤਿਸ਼ ਗੁਪਤਾ
ਚੰਡੀਗੜ੍ਹ, 24 ਅਪਰੈਲ
ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ’ਤੇ ਬੱਸਾਂ ਦੇ ਟਾਈਮ ਟੇਬਲ ਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਸਬੰਧੀ ਪੰਜਾਬ ਰੋਡਵੇਜ਼ ਕਾਮਿਆਂ ਤੇ ਸੀਟੀਯੂ ਵਿਚਕਾਰ ਛਿੜਿਆ ਵਿਵਾਦ ਚੋਣ ਜ਼ਾਬਤੇ ਕਰ ਕੇ ਆਰਜ਼ੀ ਤੌਰ ’ਤੇ ਟਲ ਗਿਆ ਹੈ। ਸੀਟੀਯੂ ਨੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨਾਲ ਉਕਤ ਮਸਲੇ ਦੇ ਸਬੰਧ ਵਿੱਚ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ 19 ਜੂਨ ਨੂੰ ਮੀਟਿੰਗ ਸੱਦ ਲਈ ਹੈ। ਮੀਟਿੰਗ ਵਿੱਚ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਉੱਦੋਂ ਤੱਕ ਸੈਕਟਰ-43 ਬੱਸ ਅੱਡੇ ਤੋਂ ਪੁਰਾਣੇ ਟਾਈਮ ਟੇਬਲ ਮੁਤਾਬਕ ਹੀ ਬੱਸਾਂ ਚੱਲਣਗੀਆਂ। ਪੰਜਾਬ ਰੋਡਵੇਜ਼ ਤੇ ਸੀਟੀਯੂ ਵਿਚਕਾਰ ਇਹ ਵਿਵਾਦ ਟਲਦਿਆਂ ਹੀ ਪੰਜਾਬ ਰੋਡਵੇਜ਼/ਪਨਬਸ ਮੁਲਾਜ਼ਮਾਂ ਸਾਂਝੀ ਐਕਸ਼ਨ ਕਮੇਟੀ ਚੰਡੀਗੜ੍ਹ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਚੰਡੀਗੜ੍ਹ ਤੱਕ ਬੰਦ ਕੀਤੀ ਸੇਵਾ ਮੁੜ ਸ਼ੁਰੂ ਕਰ ਦਿੱਤੀ ਹੈ। ਹੁਣ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੰਡੀਗੜ੍ਹ ਦੇ ਸੈਕਟਰ-43 ਬੱਸ ਅੱਡੇ ’ਤੇ ਆਮ ਵਾਂਗ ਚੱਲਣਗੀਆਂ। ਪੰਜਾਬ ਰੋਡਵੇਜ਼/ਪਨਬਸ ਮੁਲਾਜ਼ਮਾਂ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਤੋਂ ਰੋਜ਼ਾਨਾ ਸੈਂਕੜੇ ਸਰਕਾਰੀ ਤੇ ਨਿੱਜੀ ਬੱਸਾਂ ਚੰਡੀਗੜ੍ਹ ਆਉਂਦੀਆਂ ਹਨ। ਸੀਟੀਯੂ ਨੇ ਬਿਨਾਂ ਪੰਜਾਬ ਰੋਡਵੇਜ਼ ਅਧਿਕਾਰੀਆਂ ਦੀ ਸਹਿਮਤੀ ਤੋਂ ਪਿਛਲੇ ਦਿਨਾਂ ਵਿੱਚ ਸੈਕਟਰ-43 ਬੱਸ ਅੱਡੇ ’ਤੇ ਬੱਸਾਂ ਦੀ ਟਾਈਮਿੰਗ ਵਿੱਚ ਆਪਣੀ ਮਨਮਰਜ਼ੀ ਨਾਲ ਬਦਲਾਅ ਕਰ ਦਿੱਤਾ ਸੀ। ਇਸ ਬਦਲਾਅ ਤੋਂ ਬਾਅਦ ਪੰਜਾਬ ਦੀਆਂ ਬੱਸਾਂ ਨੂੰ ਬਹੁਤ ਘੱਟ ਸਮਾਂ ਬੱਸ ਅੱਡੇ ’ਤੇ ਦਿੱਤਾ ਜਾ ਰਿਹਾ ਸੀ ਜਦੋਂਕਿ ਸੀਟੀਯੂ ਕੋਲ ਘੱਟ ਬੱਸਾਂ ਹੋਣ ਦੇ ਬਾਵਜੂਦ ਵਾਧੂ ਸਮਾਂ ਆਪਣੇ ਕੋਲ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸਾਲ 2008 ਵਿੱਚ ਹੋਏ ਸਮਝੌਤੇ ਅਨੁਸਾਰ ਸੀਟੀਯੂ ਦੀਆਂ ਬੱਸਾਂ 27 ਹਜ਼ਾਰ ਕਿਲੋਮੀਟਰ ਸਫ਼ਰ ਕਰ ਸਕਦੀਆਂ ਹਨ ਪਰ ਉਹ ਰੋਜ਼ਾਨਾ 45 ਹਜ਼ਾਰ ਕਿਲੋਮੀਟਰ ਸਫਰ ਕਰ ਰਹੀਆਂ ਹਨ।
ਜਗਜੀਤ ਸਿੰਘ ਨੇ ਕਿਹਾ ਕਿ ਸੀਟੀਯੂ ਵੱਲੋਂ ਸੈਕਟਰ-43 ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੋਂ ਫੀਸ ਵਜੋਂ 600 ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਨੂੰ ਰਾਤ ਨੂੰ ਠਹਿਰਨ ਵਾਸਤੇ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੈਕਟਰ-43 ਬੱਸ ਅੱਡੇ ਦੀਆਂ ਦੁਕਾਨਾਂ ’ਤੇ ਵੀ ਸਾਮਾਨ ਪ੍ਰਿੰਟ ਕੀਮਤ ਤੋਂ ਮਹਿੰਗੇ ਭਾਅ ’ਤੇ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ 19 ਜੂਨ ਨੂੰ ਪੰਜਾਬ ਰੋਡਵੇਜ਼ ਤੇ ਸੀਟੀਯੂ ਦੇ ਅਧਿਕਾਰੀਆਂ ਵਿਚਕਾਰ ਹੋਣ ਵਾਲੀ ਮੀਟਿੰਗ ਵਿੱਚ ਉਕਤ ਮਸਲਿਆਂ ਨੂੰ ਵਿਚਾਰਿਆ ਜਾਵੇਗਾ।

Advertisement

Advertisement
Advertisement