ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰਤਾਰਪਰ ਦੇ ਸਰਕਾਰੀ ਹਸਪਤਾਲ ਨੂੰ ਦਾਨ ਵਿੱਚ ਮਿਲੀ ਸਕੈਨਿੰਗ ਮਸ਼ੀਨ ਡੇਰਾਬੱਸੀ ਭੇਜੀ

10:18 AM Jun 26, 2024 IST
ਸੀਐਚਸੀ ਕਰਤਾਰਪੁਰ ਦੀ ਬਾਹਰੀ ਝਲਕ।

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 25 ਜੂਨ
ਪਾਵਰ ਗਰਿੱਡ ਕਾਰਪੋਰੇਸ਼ਨ ਕਰਤਾਰਪੁਰ (ਜਲੰਧਰ) ਦੇ ਅਧਿਕਾਰੀਆਂ ਵੱਲੋਂ ਸਰਕਾਰੀ ਹਸਪਤਾਲ ਕਰਤਾਰਪੁਰ ਨੂੰ ਦਾਨ ਵਿੱਚ ਦਿੱਤੀ ਸਕੈਨਿੰਗ ਮਸ਼ੀਨ ਡੇਰਾਬੱਸੀ ਪਹੁੰਚਣ ਕਾਰਨ ਕਰਤਾਰਪੁਰ ’ਚ ਬਿਹਤਰ ਸਿਹਤ ਸੇਵਾਵਾਂ ’ਤੇ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ। ਮਸ਼ੀਨ ਡੇਰਾਬੱਸੀ ਜਾਣ ਕਾਰਨ ਗਰਭਵਤੀ ਔਰਤਾਂ ਨੂੰ ਜ਼ੱਚਾ-ਬੱਚਾ ਦੀ ਸੁਰੱਖਿਆ ਲਈ ਸਕੈਨਿੰਗ ਕਰਾਉਣ ਲਈ ਦਰ-ਦਰ ਭਟਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ ਦੇ ਮਨੋਰਥ ਵਜੋਂ ਦੋ ਸਾਲ ਪਹਿਲਾਂ ਪਾਵਰ ਗਰਿਡ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 34 ਲੱਖ ਰੁਪਏ ਦੀ ਰਾਸ਼ੀ ਖਰਚ ਕਰਕੇ ਸਰਕਾਰੀ ਹਸਪਤਾਲ ਕਰਤਾਰਪੁਰ ਨੂੰ ਸਕੈਨਿੰਗ ਮਸ਼ੀਨ ਅਤੇ ਸਿਹਤ ਸੇਵਾਵਾਂ ਲਈ ਲੋੜੀਦਾ ਹੋਰ ਸਾਮਾਨ ਦਿੱਤਾ ਸੀ। ਸਾਮਾਨ ਦੇਣ ਦੀ ਪੁਸ਼ਟੀ ਸਹਾਇਕ ਜਨਰਲ ਮੈਨੇਜਰ ਪਾਵਰ ਗਰਿਡ ਕਾਰਪੋਰੇਸ਼ਨ ਕਰਤਾਰਪੁਰ ਨੇ ਕੀਤੀ ਹੈ।
ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਮਨ ਗੁਪਤਾ ਨੇ ਦੱਸਿਆ ਕਿ ਪਾਵਰ ਗਰਿਡ ਵੱਲੋਂ ਸੀਐੱਚਸੀ ਨੂੰ ਸਕੈਨਿੰਗ ਮਸ਼ੀਨ ਅਤੇ ਹੋਰ ਲੋੜੀਂਦਾ ਸਾਮਾਨ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਦਲੀਆਂ ਹੋਣ ਕਾਰਨ ਕਰਤਾਰਪੁਰ ਵਿੱਚ ਰੇਡੀਓਲੋਜਿਸਟ ਦੀ ਪੋਸਟ ਖਾਲੀ ਹੋ ਗਈ ਸੀ, ਜਿਸ ਕਾਰਨ ਸਕੈਨਿੰਗ ਮਸ਼ੀਨ ਨੂੰ ਚਲਾਉਣ ਲਈ ਰੇਡੀਓਲੋਜਿਸਟ ਨਾ ਹੋਣ ਕਾਰਨ ਮਸ਼ੀਨ ਬੰਦ ਪਈ ਸੀ।
ਉਨ੍ਹਾਂ ਦੱਸਿਆ ਕਿ ਬੰਦ ਪਈ ਮਸ਼ੀਨ ਖਰਾਬ ਹੋਣ ਦੀਆਂ ਸੰਭਾਵਨਾ ਵੱਧ ਸਨ ਇਸ ਕਰਕੇ ਸਿਹਤ ਵਿਭਾਗ ਨੇ ਮਸ਼ੀਨ ਨੂੰ ਇੱਥੋਂ ਡੇਰਾ ਬੱਸੀ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਿਵਲ ਸਰਜਨ ਦਫਤਰ ਜਲੰਧਰ ਵੱਲੋਂ ਸਕੈਨਿੰਗ ਮਸ਼ੀਨ ਨੂੰ ਡੇਰਾਬੱਸੀ ਤਬਦੀਲ ਕਰਨ ਲਈ ਲਿਖਤੀ ਆਰਡਰ 27 ਜੂਨ 2023 ਨੂੰ ਭੇਜੇ ਗਏ ਸਨ। ਇਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਕਰਤਾਰਪੁਰ ਤੋਂ 4 ਜੁਲਾਈ 2023 ਨੂੰ ਮਸ਼ੀਨ ਇਥੋਂ ਡੇਰਾਬੱਸੀ ਭੇਜ ਦਿੱਤੀ ਸੀ।
ਇਸ ਸਬੰਧੀ ਕਾਂਗਰਸ ਦੇ ਹਲਕਾ ਕਰਤਾਰਪੁਰ ਦੇ ਇੰਚਾਰਜ ਰਾਜਿੰਦਰ ਸਿੰਘ ਨੇ ਕਿਹਾ ਕਿ ਕਰਤਾਰਪੁਰ ਹਸਪਤਾਲ ਵਿੱਚੋਂ ਸਕੈਨਿੰਗ ਮਸ਼ੀਨ ਡੇਰਾ ਬੱਸੀ ਭੇਜਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਧਿਆਨ ਵਿੱਚ ਲਿਆਉਣਗੇ ਤਾਂ ਕਿ ਮਸ਼ੀਨ ਜੀ ਵਾਪਸੀ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।

Advertisement

ਮਸ਼ੀਨ ਵਾਪਸ ਲਿਆਉਣ ਲਈ ਸਿਹਤ ਮੰਤਰੀ ਨਾਲ ਮੁਲਾਕਾਤ ਕਰਾਂਗਾ: ਬਲਕਾਰ ਸਿੰਘ

ਇਸ ਸਬੰਧੀ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਸੀਐੱਚਸੀ ਕਰਤਾਰਪੁਰ ਵਿੱਚ ਰੇਡੀਓਲੋਜਿਸਟ ਦੀ ਖਾਲੀ ਪੋਸਟ ਭਰ ਕੇ ਮਸ਼ੀਨ ਵਾਪਸ ਲਿਆਉਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਜਲਦ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ।

Advertisement
Advertisement
Advertisement