ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਪੰਚ ਦਾ ਸਰਟੀਫਿਕੇਟ ਜਾਅਲੀ ਹੋਣ ’ਤੇ ਅਹੁਦੇ ਤੋਂ ਹਟਾਇਆ

11:00 AM Jul 28, 2023 IST

ਏਲਨਾਬਾਦ( ਪੱਤਰ ਪ੍ਰੇਰਕ): ਸਥਾਨਕ ਹਲਕੇ ਦੇ ਪਿੰਡ ਚਿਲਕਣੀ ਢਾਬ ਦੇ ਸਰਪੰਚ ਦਾ 10ਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਮਿਲਣ ਮਗਰੋਂਂ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਹਰਿਆਣਾ ਰਾਜ ਪੰਚਾਇਤੀ ਰਾਜ ਐਕਟ 1994 ਦੀ ਧਾਰਾ 175 ਦੇ ਤਹਿਤ ਬਲਾਕ ਏਲਨਾਬਾਦ ਦੀ ਪੰਚਾਇਤ ਚਿਲਕਾਣੀ ਢਾਬ ਦੇ ਸਰਪੰਚ ਮਨੋਜ ਕੁਮਾਰ ਨੂੰ ਸਰਪੰਚ ਦੇ ਅਹੁਦੇ ਤੋਂ ਅਯੋਗ ਕਰਾਰ ਦੇਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਏਲਨਾਬਾਦ ਨੂੰ ਪਿੰਡ ਦੀ ਸਾਰੀ ਪੰਚਾਇਤੀ ਜਾਇਦਾਦ ਦਾ ਰਿਕਾਰਡ ਅਤੇ ਫੰਡ ਤੁਰੰਤ ਬਹੁਮਤ ਵਾਲੇ ਪੰਚ ਨੂੰ ਦੇਣ ਦੇ ਆਦੇਸ਼ ਦਿੱਤੇ ਹਨ। ਮਨੋਜ ਕੁਮਾਰ ਵਿਰੁੱਧ 10ਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਬਣਾਉਣ ਦੀ ਸ਼ਿਕਾਇਤ ਮਿਲੀ ਸੀ। ਡੀਸੀ ਨੇ ਮਾਮਲੇ ਦੀ ਜਾਂਚ ਏਲਨਾਬਾਦ ਦੇ ਐੱਸਡੀਐੱਮ ਨੂੰ ਸੌਂਪੀ ਸੀ। ਜਾਂਚ ਰਿਪੋਰਟ ਮਗਰੋਂ ਡਿਪਟੀ ਕਮਿਸ਼ਨਰ ਨੇ ਮਨੋਜ ਕੁਮਾਰ ਨੂੰ ਸਰਪੰਚ ਦੇ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।

Advertisement

Advertisement