ਬਾੜ ਸੁਡਾਲ ਦੀ ਸਰਪੰਚ ਡਰਾਅ ਰਾਹੀਂ ਚੁਣੀ
ਐੱਨਪੀ ਧਵਨ
ਪਠਾਨਕੋਟ, 16 ਅਕਤੂਬਰ
ਪੰਚਾਇਤੀ ਚੋਣਾਂ ਵਿੱਚ ਪਠਾਨਕੋਟ ਜ਼ਿਲ੍ਹੇ ਅੰਦਰ 79.20 ਪ੍ਰਤੀਸ਼ਤ ਪੋਲਿੰਗ ਹੋਈ। ਜ਼ਿਲ੍ਹੇ ਅੰਦਰ ਪੈਂਦੇ 5 ਬਲਾਕਾਂ (ਪਠਾਨਕੋਟ, ਧਾਰਕਲਾਂ, ਸੁਜਾਨਪੁਰ, ਨਰੋਟ ਜੈਮਲ ਸਿੰਘ ਤੇ ਬਮਿਆਲ) ਅੰਦਰ 421 ਪੰਚਾਇਤਾਂ ਦੀ ਚੋਣ ਕੀਤੀ ਗਈ। ਇਨ੍ਹਾਂ ਵਿੱਚੋਂ 34 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ ਜਦ ਕਿ ਬਾਕੀ ਪੰਚਾਇਤਾਂ ਦੀ ਚੋਣ ਲਈ ਵੋਟਾਂ ਪਈਆਂ। ਪਠਾਨਕੋਟ ਜ਼ਿਲ੍ਹੇ ਦੇ ਨੀਮ ਪਹਾੜੀ ਬਲਾਕ ਧਾਰਕਲਾਂ ਅੰਦਰ ਇੱਕ ਐਸਾ ਪਿੰਡ ਸਾਹਮਣੇ ਆਇਆ ਹੈ, ਜਿੱਥੇ 2 ਉਮੀਦਵਾਰਾਂ ਦੀਆਂ ਵੋਟਾਂ ਬਰਾਬਰ-ਬਰਾਬਰ ਨਿਕਲੀਆਂ। ਅਖੀਰੀ ਜਿੱਤ ਹਾਰ ਦਾ ਫੈਸਲਾ ਕਰਨ ਲਈ ਸਰਪੰਚ ਦੀ ਚੋਣ ਡਰਾਅ ਰਾਹੀਂ ਕੀਤੀ ਗਈ ਜਿਸ ਵਿੱਚ ਬਾੜ ਸੁਡਾਲ ਪਿੰਡ ਦੀ ਮੀਨਾ ਦੇਵੀ ਸਰਪੰਚ ਐਲਾਨੀ ਗਈ। ਜਾਣਕਾਰੀ ਅਨੁਸਾਰ ਇਸ ਚੋਣ ਵਿੱਚ ਆਸ਼ਾ ਦੇਵੀ ਤੇ ਮੀਨਾ ਦੇਵੀ ਨੂੰ 246-246 ਵੋਟਾਂ ਪਈਆਂ। ਇਸ ’ਤੇ ਪ੍ਰੀਜ਼ਾਈਡਿੰਗ ਅਫਸਰ ਨੇ ਟੌਸ ਰਾਹੀਂ ਜਿੱਤ ਹਾਰ ਦਾ ਫੈਸਲਾ ਕੀਤਾ।
ਨਤੀਜੇ ਵੀ ਕਈ ਸਰਪੰਚਾਂ ਲਈ ਹੈਰਾਨੀਜਨਕ ਆਏ। ਪਠਾਨਕੋਟ ਜ਼ਿਲ੍ਹੇ ਅੰਦਰ ਕਾਫੀ ਸਾਰੇ ਸਰਪੰਚ 10 ਵੋਟਾਂ ਤੋਂ ਵੀ ਘੱਟ ਅੰਤਰ ਨਾਲ ਜਿੱਤੇ। ਨੀਮ ਪਹਾੜੀ ਬਲਾਕ ਧਾਰਕਲਾਂ ਦੇ ਪਿੰਡ ਭੂਨ ਅੰਦਰ ਬਿਸ਼ਨ ਸਿੰਘ, ਦਰਕੂਆ ਬੰਗਲਾ ਅੰਦਰ ਸੁਸ਼ਮਾ ਦੇਵੀ, ਬਲਾਕ ਘਰੋਟਾ ਦੇ ਪਿੰਡ ਨਾਜੋਵਾਲ ਵਿੱਚ ਸੁਭਾਸ਼ ਸਿੰਘ, ਨਰੋਟ ਜੈਮਲ ਸਿੰਘ ਬਲਾਕ ਦੇ ਖੁਸ਼ੀਨਗਰ ਵਿੱਚ ਰਜਨੀ 1 ਵੋਟ ਦੇ ਅੰਤਰ ਨਾਲ ਸਰਪੰਚ ਜੇਤੂ ਹੋ ਨਿਬੜੇ।
ਪਠਾਨਕੋਟ ਜ਼ਿਲ੍ਹੇ ’ਚ ਕਈ ਪਿੰਡਾਂ ਦੇ ਸਰਪੰਚ ਨਿਗੂਣੇ ਅੰਤਰ ਨਾਲ ਜਿੱਤੇ
ਸਰਹੱਦ ਤੇ ਪੈਂਦੇ ਸਭ ਤੋਂ ਅਖੀਰਲੇ ਪਿੰਡ ਸਕੋਲ ਵਿੱਚ ਦੀਪ ਕੁਮਾਰ 3 ਵੋਟਾਂ ਦੇ ਅੰਤਰ ਨਾਲ ਸਰਪੰਚ ਜੇਤੂ ਹੋਇਆ। ਜਦ ਕਿ ਗਾਜੀ ਬਾੜਵਾਂ ਵਿੱਚ ਸੰਧਿਆ ਦੇਵੀ, ਕਾਨਵਾਂ ਵਿੱਚ ਜੋਤੀ ਬਾਲਾ, ਥੱਲਾ ਲਾਹੜੀ ਵਿੱਚ ਆਸ਼ਾ ਦੇਵੀ, ਆਬਾਦੀ ਮੰਝੀਰੀ ਜੱਟਾਂ ਵਿੱਚ ਸੁਰਿੰਦਰ ਸਿੰਘ, ਫਤਹਿਪੁਰ ਵਿੱਚ ਭਜਨ ਸਿੰਘ, ਜਖਬੜ ਵਿੱਚ ਪ੍ਰਮੋਦ ਸਿੰਘ, ਡੱਡਵਾਂ ਝਿਕਲੀ ਵਿੱਚ ਸਾਕਸ਼ੀ ਅਤੇ ਕਲੇਸਰ ਵਿੱਚ ਜੋਗਿੰਦਰ ਪਾਲ 3-3 ਵੋਟਾਂ ਦੇ ਅੰਤਰ ਨਾਲ ਜੇਤੂ ਹੋ ਨਿਬੜੇ। ਇਸੇ ਤਰ੍ਹਾਂ ਭਰਾਲ ਪਿੰਡ ਵਿੱਚ ਮਨੀਸ਼ਾ ਕੁਮਾਰੀ 4 ਵੋਟਾਂ, ਗੁਨੇਰਾ ਪਿੰਡ ਵਿੱਚ ਜਗਨ ਨਾਥ 5 ਵੋਟਾਂ, ਪਲਾਹ ਵਿੱਚ ਪ੍ਰੀਆ ਦੇਵੀ 5 ਵੋਟਾਂ, ਲਧੇਟੀ ਵਿੱਚ ਕਮਲੇਸ਼ ਦੇਵੀ 7 ਵੋਟਾਂ, ਨਗਰੋਟਾ ਵਿੱਚ ਮੋਨਿਕਾ ਪਠਾਨੀਆ 7 ਵੋਟਾਂ, ਹੈਬੋ ਪਿੰਡ ਵਿੱਚ ਜਸਵਿੰਦਰ ਸਿੰਘ 9 ਵੋਟਾਂ, ਜਗਤਪੁਰ ਜੱਟਾਂ ਵਿੱਚ ਪਿੰਕੀ 6 ਵੋਟਾਂ, ਪਹਾੜੋਚੱਕ ਵਿੱਚ ਰਾਜ ਕੁਮਾਰੀ 6 ਵੋਟਾਂ, ਅਲਿਆਲ ਵਿੱਚ ਪ੍ਰਵੀਨ ਕੁਮਾਰੀ 8 ਵੋਟਾਂ, ਚਕਰਾਲ ਵਿੱਚ ਬਬਲੀ ਦੇਵੀ 8 ਵੋਟਾਂ, ਬਿਰੁਕਲੀ ਵਿੱਚ ਹੰਸਰਾਜ 8 ਵੋਟਾਂ, ਛਤਵਾਲ ਵਿੱਚ ਬੀਰੂ ਰਾਮ 8 ਵੋਟਾਂ, ਗੁਗਰਾਂ ਵਿੱਚ ਮੁਕੇਸ਼ ਕੁਮਾਰ 5 ਵੋਟਾਂ, ਜੱਸਵਾਂ ਵਿੱਚ ਸਾਂਵਰ ਸਿੰਘ 8 ਵੋਟਾਂ, ਕੱਜਲੇ ਵਿੱਚ ਮੁਖਤਿਆਰ ਸਿੰਘ 8 ਵੋਟਾਂ, ਮਿਆਨੀ ਆਬਾਦੀ ਸਿਹੋੜਾ ਖੁਰਦ ਵਿੱਚ ਪ੍ਰਵੀਨ ਕੁਮਾਰੀ 8 ਵੋਟਾਂ, ਨਰਾਇਣਪੁਰ ਵਿੱਚ ਰੇਖਾ ਰਾਣੀ 9 ਵੋਟਾਂ, ਪਹਾੜੀਪੁਰ ਵਿੱਚ ਕੁਲਜੀਤ ਕੌਰ 6 ਵੋਟਾਂ, ਤਲੂਰ ਵਿੱਚ ਸ਼ੁਭਲਤਾ 4 ਵੋਟਾਂ, ਚੱਕ ਨਰਾਇਣੀਆਂ ਵਿੱਚ ਕਮਲੇਸ਼ ਕੁਮਾਰੀ 5 ਵੋਟਾਂ, ਛੰਨ ਵਿੱਚ ਘਨਸ਼ਾਮ ਕੁਮਾਰ 8 ਵੋਟਾਂ ਅਤੇ ਫੰਗੜੀਆਂ ਵਿੱਚ ਕੰਚਨ ਸ਼ਰਮਾ, ਜੁੰਗਥ ਵਿੱਚ ਰਾਕੇਸ਼ ਕੁਮਾਰ ਤੇ ਦੌਲਤਪੁਰ ਜੱਟਾਂ ਵਿੱਚ ਰਣਜੀਤ ਸਿੰਘ 10 ਵੋਟਾਂ ਦੇ ਅੰਤਰ ਨਾਲ ਸਰਪੰਚ ਚੁਣੇ ਗਏ।