ਸਰਪੰਚ ਨੇ ਸ਼ਗਨ ਸਕੀਮ ਸ਼ੁਰੂ ਕਰਕੇ ਵਾਅਦਾ ਨਿਭਾਇਆ
07:59 AM Nov 18, 2024 IST
Advertisement
ਬੀਰਬਲ ਰਿਸ਼ੀ
ਧੂਰੀ, 17 ਨਵੰਬਰ
ਪੰਚਾਇਤੀ ਚੋਣਾਂ ਜਿੱਤ ਪ੍ਰਾਪਤ ਕਰਨ ਵਾਲੇ ਪਿੰਡ ਬੁਰਜ ਗੌਹਰਾ ਦੇ ਸਰਪੰਚ ਗੁਰਮੇਲ ਸਿੰਘ ਨੇ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ਮੌਕੇ ‘ਸ਼ਗਨ ਸਕੀਮ’ ਤਹਿਤ 51 ਸੌ ਰੁਪਏ ਦੀ ਨਕਦ ਰਾਸ਼ੀ ਦਾ ਸ਼ੁਭ ਆਗਾਜ਼ ਕਰਦਿਆਂ ਆਪਣਾ ਪਹਿਲਾਂ ਵਾਅਦੇ ਨੂੰ ਅਮਲੀਜ਼ਾਮਾ ਪਹਿਨਾਇਆ। ਇਸ ਸਬੰਧੀ ਸਰਪੰਚ ਗੁਰਮੇਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋੜਵੰਦ ਪਰਿਵਾਰ ਦੀ ਧੀ ਉਸਦੀ ਆਪਣੀ ਧੀ ਹੈ, ਜਿਸ ਲਈ ਉਸਨੇ ਇਸ ਸਕੀਮ ਨੂੰ ਸ਼ੁਰੂ ਕਰਨ ਦਾ ਸਰਪੰਚੀ ’ਚ ਖੜ੍ਹਨ ਮੌਕੇ ਅਹਿਦ ਲਿਆ ਸੀ ਅਤੇ ਹੁਣ ਉਹ ਇੱਕ-ਇੱਕ ਕਰਕੇ ਪਿੰਡ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡ ਨੂੰ ਹਰਿਆ-ਭਰਿਆ ਬਣਾਉਣਾ, ਲੋਕਾਂ ਦੇ ਮਸਲਿਆਂ ਨੂੰ ਪਿੰਡ ਪੱਧਰ ’ਤੇ ਹੱਲ ਕਰਵਾਉਣਾ, ਸਿੱਖਿਆ ਤੇ ਸਿਹਤ ਖੇਤਰ ਵਿੱਚ ਖਾਸ਼ ਧਿਆਨ ਦੇਣਾ ਅਤੇ ਪਿੰਡ ਦੀ ਕਾਇਆਕਲਪ ਕਰਕੇ ਹਲਕੇ ਦੇ ਪਿੰਡਾਂ ’ਚੋਂ ਨਮੂਨੇ ਦਾ ਪਿੰਡ ਬਣਾਉਣਾ ਉਸਦੇ ਤਰਜ਼ੀਹੀ ਕੰਮ ਹਨ।
Advertisement
Advertisement
Advertisement