ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿਹਾਏ ਪਿੰਡ ਵਾਸੀਆਂ ਦੇ ਹੱਕ ’ਚ ਸਰਪੰਚ ਟੈਂਕੀ ’ਤੇ ਚੜ੍ਹਿਆ

10:40 AM Sep 18, 2023 IST
ਪਿੰਡ ਵਾਸੀਆਂ ਨਾਲ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਪਿੰਡ ਦਾ ਸਰਪੰਚ।

ਪਰਮਜੀਤ ਸਿੰਘ
ਫਾਜ਼ਿਲਕਾ, 17 ਸਤੰਬਰ
ਪਿੰਡ ਲੱਖੋਵਾਲੀ ਢਾਬ ਦੇ ਵਾਸੀਆਂ ਨੂੰ ਪੀਣ ਲਈ ਪਿੰਡ ਵਿਚ ਬਣੇ ਜਲ ਘਰ ਤੋਂ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਹਾਲਾਂਕਿ ਇਹ ਜਲ ਘਰ ਪਿੰਡ ਲੱਖੋਵਾਲੀ ਢਾਬ ਅਤੇ ਖਿਉਵਾਲੀ ਢਾਬ ਦੋਵਾਂ ਪਿੰਡਾਂ ਦਾ ਸਾਂਝਾ ਹੈ। ਪਿੰਡ ਵਾਸੀਆਂ ਨੂੰ ਪੀਣ ਲਈ ਪਾਣੀ ਨਾ ਮਿਲਣ ਕਰ ਕੇ ਲੋਕ ਇੰਨੇ ਨਿਰਾਸ਼ ਹੋ ਗਏ ਕਿ ਪਿੰਡ ਦਾ ਸਰਪੰਚ ਪਿੰਡ ਵਾਸੀਆਂ ਸਣੇ ਜਲ ਘਰ ਦੀ ਟੈਂਕੀ ’ਤੇ ਚੜ੍ਹ ਗਿਆ ਅਤੇ ਪਾਣੀ ਦਿੱਤੇ ਜਾਣ ਦੀ ਮੰਗ ਕੀਤੀ।
ਪਿੰਡ ਵਾਸੀਆਂ ਅਨੁਸਾਰ ਪਿੰਡ ਦੇ ਜਲ ਘਰ ਦੇ ਬੇਲਦਾਰ ਵੱਲੋਂ ਪਾਣੀ ਜਲ ਘਰ ਦੇ ਟੈਂਕਾਂ ਵਿਚ ਨਹੀਂ ਪਾਇਆ ਗਿਆ ਅਤੇ ਜਲ ਘਰ ਦੀ ਪਾਣੀ ਦੀ ਵਾਰੀ ਕਿਸੇ ਕਿਸਾਨ ਨੂੰ ਲਵਾ ਦਿੱਤੀ ਹੈ। ਬੇਲਦਾਰ ’ਤੇ ਇਲਜ਼ਾਮ ਹਨ ਕਿ ਉਸ ਵੱਲੋਂ ਪਾਣੀ ਨੂੰ ਵੇਚ ਦਿੱਤਾ ਗਿਆ ਹੈ। ਜਲ ਘਰ ਵਿਚ ਪਾਣੀ ਨਾ ਆਉਣ ਕਰ ਕੇ ਪਿੰਡ ਵਾਸੀਆਂ ਨੂੰ ਪਾਣੀ ਦੀ ਸਪਲਾਈ ਨਹੀਂ ਮਿਲੀ। ਉਹ ਕਰੀਬ ਇਕ ਮਹੀਨੇ ਤੋਂ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ।
ਜਲ ਸਪਲਾਈ ਵਿਭਾਗ ਦੇ ਜੇਈ ਪੁਨੰਨ ਰਾਮ ਨੇ ਕਿਹਾ ਕਿ ਬੇਲਦਾਰ ਨੇ ਪਾਣੀ ਦੀ ਵਾਰੀ ਨਹੀਂ ਲਾਈ ਅਤੇ ਨਾ ਹੀ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਕੀਤੀ ਜਾਵੇਗੀ।

Advertisement

ਪਿੰਡ ਵਾਸੀਆਂ ਨੂੰ ਪਾਣੀ ਵਿੱਚ ਆਈ ਦਿੱਕਤ ਦਾ ਹੱਲ ਕਰ ਦਿੱਤਾ ਗਿਐ: ਵਿਧਾਇਕ ਸਵਨਾ

ਵਿਧਾਇਕ ਨਰਿੰਦਰਪਾਲ ਸਵਨਾ ਨੇ ਦੱਸਿਆ ਕਿ ਪਾਣੀ ਦੀ ਕਿੱਲਤ ਵਿਭਾਗ ਦੇ ਬੇਲਦਾਰ ਦੀ ਅਣਗਹਿਲੀ ਕਾਰਨ ਆਈ ਸੀ, ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਸਮੱਸਿਆ ਦਾ ਹੱਲ ਕਰਵਾਇਆ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਪਿੰਡ ਵਾਸੀ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

Advertisement
Advertisement
Advertisement