ਫ਼ਿਲਮ ‘ਟਾਈਗਰ 3’ ਦੀਆਂ ਐਡਵਾਂਸ ਟਿਕਟਾਂ ਦੀ ਵਿਕਰੀ ਸ਼ੁਰੂ
ਮੁੰਬਈ: ਫ਼ਿਲਮ ਨਿਰਮਾਣ ਕੰਪਨੀ ‘ਯਸ਼ ਰਾਜ ਫ਼ਿਲਮਜ਼’ (ਵਾਈਆਰਐੱਫ) ਨੇ ਸਲਮਾਨ ਖਾਨ ਅਤੇ ਕੈਟਰੀਨਾ ਦੀਆਂ ਅਹਿਮ ਭੂਮਿਕਾਵਾਂ ਵਾਲੀ ਫ਼ਿਲਮ ‘ਟਾਈਗਰ 3’ ਦੀਆਂ ਟਿਕਟਾਂ ਦੀ ਐਡਵਾਂਸ ਬੁਕਿੰਗ ਦੀਵਾਲੀ ਤੋਂ ਇਕ ਹਫ਼ਤਾ ਪਹਿਲਾਂ ਹੀ ਖੋਲ੍ਹ ਦਿੱਤੀ ਹੈ। ਇਹ ਫਿਲਮ ਦੀਵਾਲੀ ਮੌਕੇ ਰਿਲੀਜ਼ ਹੋਵੇਗੀ। ਮਨੀਸ਼ ਸ਼ਰਮਾ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ‘ਟਾਈਗਰ 3’ 12 ਨਵੰਬਰ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਵਿੱਚ ਇਮਰਾਨ ਹਾਸ਼ਮੀ ਵੀ ਹੈ। ਵਾਈਆਰਐੱਫ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਦੇ ਆਪਣੇ ਅਧਿਕਾਰਤ ਹੈਂਡਲ ’ਤੇ ਲਿਖਿਆ ਹੈ, ‘‘ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ‘ਟਾਈਗਰ 3’ ਦੇ ਆਉਣ ਵਿੱਚ ਇੱਕ ਹਫ਼ਤਾ ਬਚਿਆ ਹੈ। ਫ਼ਿਲਮ 12 ਦਸੰਬਰ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਹੁਣੇ ਬੁਕਿੰੰਗ ਕਰੋ।’’ ਵਾਈਆਰਐੱਫ ਨੇ ਪਹਿਲਾਂ ਦੱਸਿਆ ਸੀ ਕਿ ਦੇਸ਼ ਭਰ ਵਿੱਚ ‘ਟਾਈਗਰ 3’ ਲਈ ਸ਼ੋਅ ਸਵੇਰੇ 7 ਵਜੇ ਸ਼ੁਰੂ ਹੋਣਗੇ। ਇਸ ਫ਼ਿਲਮ ਵਿੱਚ ਸ਼ਾਹਰੁਖ਼ ਖਾਨ ਦੀ ਫ਼ਿਲਮ ‘ਪਠਾਨ’ ਤੋਂ ਅੱਗੇ ਵਾਲੀ ਕਹਾਣੀ ਦਿਖਾਈ ਗਈ ਹੈ। -ਪੀਟੀਆਈ