For the best experience, open
https://m.punjabitribuneonline.com
on your mobile browser.
Advertisement

ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਉਣ ’ਤੇ ਸੈਣੀ ਭਾਈਚਾਰਾ ਖੁਸ਼

10:25 AM Mar 15, 2024 IST
ਨਾਇਬ ਸੈਣੀ ਨੂੰ ਮੁੱਖ ਮੰਤਰੀ ਬਣਾਉਣ ’ਤੇ ਸੈਣੀ ਭਾਈਚਾਰਾ ਖੁਸ਼
ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਹੋਏ ਸੈਣੀ ਭਾਈਚਾਰੇ ਦੇ ਲੋਕ।
Advertisement

ਕੇਕੇ ਬਾਂਸਲ
ਰਤੀਆ, 14 ਮਾਰਚ
ਨਾਇਬ ਸੈਣੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਸੈਣੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਰਤੀਆ ਦੇ ਵਾਰਡ ਨੰਬਰ 1 ਦੇ ਕੌਂਸਲਰ ਨੁਮਾਇੰਦੇ ਮਿੱਠੂ ਸੈਣੀ ਅਤੇ ਫਾਸਟਵੇਅ ਕੇਬਲ ਪ੍ਰੋਵਾਈਡਰ ਤਰਸੇਮ ਸੈਣੀ ਨੇ ਵਾਰਡ ਦੀ ਸੈਣੀ ਧਰਮਸ਼ਾਲਾ ਵਿੱਚ ਨਾਇਬ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਏ ਜਾਣ ’ਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਕ ਦੂਜੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੈਣੀ ਭਾਈਚਾਰੇ ਦੇ ਕਿਸੇ ਵਿਅਕਤੀ ਨੂੰ ਇੰਨਾ ਉੱਚਾ ਰੁਤਬਾ ਮਿਲਿਆ ਹੋਵੇ। ਸੈਣੀ ਭਾਈਚਾਰੇ ਵੱਲੋਂ ਮੁੱਖ ਮੰਤਰੀ ਨਿਯੁਕਤ ਕੀਤੇ ਜਾਣ ’ਤੇ ਪੂਰੇ ਹਰਿਆਣਾ ਦੇ ਸੈਣੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।
ਸਮਾਜ ਦੇ ਲੋਕ ਵੱਖ-ਵੱਖ ਥਾਵਾਂ ’ਤੇ ਲੱਡੂ ਵੰਡ ਰਹੇ ਹਨ।
ਉਨ੍ਹਾਂ ਕਿਹਾ ਕਿ ਨਾਇਬ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਕੇ ਸਮੁੱਚੇ ਸੈਣੀ ਭਾਈਚਾਰੇ ਦਾ ਮਾਣ ਵਧਾਇਆ ਹੈ। ਇਸ ਮੌਕੇ ਕੌਂਸਲਰ ਵਿਜੈ ਗਰਗ, ਤਰਸੇਮ ਸੈਣੀ, ਨਗਰਪਾਲਿਕਾ ਮੀਤ ਪ੍ਰਧਾਨ ਜੋਗਿੰਦਰ ਨੰਦਾ, ਜਸਵੀਰ ਚੌਹਾਨ, ਕੌਂਸਲਰ ਨੁਮਾਇੰਦੇ ਕਰਨਲ ਸਾਗੂ, ਗੋਰਵ ਸ਼ਰਮਾ, ਵਿੱਕੀ ਗਰਗ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜ਼ਿਲ੍ਹਾ ਸਕੱਤਰ ਅਤੇ ਕੌਂਸਲਰ ਨੁਮਾਇੰਦੇ ਗੁਰਪ੍ਰੀਤ ਸਿੰਘ ਹੈਪੀ, ਨੰਦ ਸੈਣੀ, ਮੰਗੂ ਸੈਣੀ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×