ਸ਼ੈੱਲਰ ’ਚ ਪਈਆਂ ਬੋਰੀਆਂ ਨੂੰ ਅੱਗ ਲੱਗੀ
10:33 AM May 08, 2024 IST
ਫਗਵਾੜਾ: ਅੱਜ ਰਿਹਾਣਾ ਜੱਟਾਂ ਵਿੱਚ ਅਚਾਨਕ ਇੱਕ ਸ਼ੈੱਲਰ ’ਚ ਪਈਆਂ ਬੋਰੀਆਂ ਨੂੰ ਅੱਗ ਲੱਗ ਗਈ ਜਿਸ ਨੂੰ ਮੌਕੇ ’ਤੇ ਫ਼ਾਇਰ ਬ੍ਰਿਗੇਡ ਨੇ ਪੁੱਜ ਕੇ ਬੜੀ ਮੁਸ਼ਕਿਲ ਨਾਲ ਬੁਝਾਇਆ। ਜਾਣਕਾਰੀ ਦਿੰਦਿਆ ਸ਼ੈੱਲਰ ਮਾਲਕ ਦੀਪਕ ਬਾਂਸਲ (ਜੈ ਮਾਂ ਐਗਰੋ) ਨੇ ਦੱਸਿਆ ਕਿ ਸ਼ੈੱਲਰ ’ਚ ਚਾਵਲ ਪਾਉਣ ਲਈ ਬਾਰਦਾਨਾ ਬਾਰਦਾਨਾ ਰੱਖਿਆ ਗਿਆ ਸੀ ਜਿਸ ਨੂੰ ਅੱਜ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਗਿਆ। ਫ਼ਿਲਹਾਲ ਅੱਗ ਲੱਗਣ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। -ਪੱਤਰ ਪ੍ਰੇਰਕ
Advertisement
Advertisement
Related News
Advertisement