For the best experience, open
https://m.punjabitribuneonline.com
on your mobile browser.
Advertisement

ਨੌਕਰੀਓਂ ਕੱਢੇ ਮੁਲਾਜ਼ਮਾਂ ਨੇ ਪਰਿਵਾਰਾਂ ਸਣੇ ਕਾਲੀ ਦੀਵਾਲੀ ਮਨਾਈ

08:51 AM Nov 14, 2023 IST
ਨੌਕਰੀਓਂ ਕੱਢੇ ਮੁਲਾਜ਼ਮਾਂ ਨੇ ਪਰਿਵਾਰਾਂ ਸਣੇ ਕਾਲੀ ਦੀਵਾਲੀ ਮਨਾਈ
ਮੁੱਖ ਇੰਜਨੀਅਰ ਦਫ਼ਤਰ ਅੱਗੇ ਪ੍ਰਦਰਸ਼ਨ ਕਰਦੇ ਹੋਏ ਨੌਕਰੀ ਤੋਂ ਕੱਢੇ ਮੁਲਾਜ਼ਮ। -ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 13 ਨਵੰਬਰ
ਸ਼ਾਹਪੁਰਕੰਡੀ ਡੈਮ ਪ੍ਰਸ਼ਾਸਨ ਵੱਲੋਂ ਕੰਮ ਕਰਦੇ ਆਊਸਟੀ ਕੋਟੇ ਦੇ 25 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਤੋਂ ਬਾਅਦ ਨੌਕਰੀ ਬਹਾਲੀ ਦੀ ਮੰਗ ਲਈ ਡੈਮ ਦੇ ਮੁੱਖ ਇੰਜਨੀਅਰ ਦਫ਼ਤਰ ਦੇ ਮੂਹਰੇ ਉਨ੍ਹਾਂ ਵੱਲੋਂ ਸ਼ੂਰੂ ਕੀਤੀ ਗਈ ਭੁੱਖ ਹੜਤਾਲ 195ਵੇਂ ਦਿਨ ਵੀ ਜਾਰੀ ਰਹੀ। ਇਨ੍ਹਾਂ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਸਮੇਤ ਚੀਫ ਇੰਜਨੀਅਰ ਦਫ਼ਤਰ ਦੇ ਬਾਹਰ ਕਾਲੀ ਦੀਵਾਲੀ ਮਨਾਈ ਅਤੇ ਸ਼ਾਹਪੁਰਕੰਡੀ ਟਾਊਨਸ਼ਿਪ ਦੇ ਗੋਲ ਬਾਜ਼ਾਰ ਤੱਕ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਯੋਗੇਸ਼ ਸਿੰਘ, ਬਲਵੀਰ ਸਿੰਘ, ਸ਼ੇਰ ਅਲੀ, ਨਵੇਸ਼ ਸਿੰਘ, ਜੀਤ ਸਿੰਘ, ਦੇਵ ਸਿੰਘ, ਨਰੇਸ਼ ਸਿੰਘ, ਬਿਕਰਮ ਸਿੰਘ, ਰਜਨੀ ਦੇਵੀ, ਕਮਲਾ ਦੇਵੀ, ਸ਼ਮਾ ਰਾਣੀ, ਬਿਕਰਮ ਸਿੰਘ, ਗਨੀ ਮੁਹੰਮਦ, ਲਿਆਕਤ ਅਲੀ, ਪਰਮਿੰਦਰ ਕੌਰ, ਸੰਤੋਸ਼ ਕੁਮਾਰੀ, ਸਤਿੰਦਰ ਕੌਰ, ਸ਼ੰਕੁਲਤਾ ਦੇਵੀ, ਨਿਤੀਸ਼ ਸਿੰਘ, ਮੋਹਨ ਸਿੰਘ ਤੇ ਕਰਤਾਰ ਕੌਰ ਆਦਿ ਹਾਜ਼ਰ ਸਨ। ਇਸ ਮੌਕੇ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ, ਹਰਦੇਵ ਸਿੰਘ ਚਿੱਟੀ ਅਤੇ ਥੀਨ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ ਨੇ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੇ ਪਿਛਲੇ 10 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਸਰਕਾਰ ਦੀ ਸੇਵਾ ਕੀਤੀ ਹੈ। ਉਨ੍ਹਾਂ ਨੂੰ ਬਿਨਾਂ ਕਿਸੇ ਨੋਟਿਸ ਦਿੱਤੇ ਹੀ ਕੱਢ ਦਿੱਤਾ ਗਿਆ ਹੈ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਦੱਸਿਆ ਕਿ ਉਹ ਇਹ ਅਨਿਆਂ ਨਹੀਂ ਸਹਿਣ ਕਰਨਗੇ ਅਤੇ ਜਦ ਤੱਕ ਉਨ੍ਹਾਂ ਦੀਆਂ ਸੇਵਾਵਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਦ ਤੱਕ ਉਹ ਸੰਘਰਸ਼ ਕਰਦੇ ਰਹਿਣਗੇ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਨੂੰ ਜਲਦੀ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 15 ਤਰੀਕ ਨੂੰ ਡੀਸੀ ਪਠਾਨਕੋਟ ਨੂੰ ਵੀ ਮੰਗ ਪੱਤਰ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×