ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਕਾਨ ਢਾਹੁਣ ਦੇ ਨੋਟਿਸਾਂ ਖ਼ਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਵੀ ਨਿੱਤਰੀ

06:59 AM Aug 05, 2024 IST
ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ।

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 4 ਅਗਸਤ
ਸ਼ਹਿਰ ਦੇ ਪ੍ਰਤਾਪ ਨਗਰ ਵਿੱਚ ਭੱਦਰਕਾਲੀ ਮੰਦਰ ਨੇੜੇ ਆਵਿਆਂ ਵਿੱਚ ਬਣੇ ਬੁਹਗਿਣਤੀ ਦਲਿਤ ਗਰੀਬਾਂ ਤੇ ਹੋਰ ਵਰਗਾਂ ਦੇ 50 ਰਿਹਾਇਸ਼ੀ ਘਰਾਂ-ਦੁਕਾਨਾਂ, ਤਿੰਨ ਮੰਦਰਾਂ ਅਤੇ ਗੁਰਦੁਆਰੇ ਦੀ ਇਮਾਰਤ ਨੂੰ ਢਹਿ ਢੇਰੀ ਕਰਨ ਦੇ ਨੋਟਿਸ ਦੇਣ ਖ਼ਿਲਾਫ਼ ਭਖ ਰਹੇ ਸੰਘਰਸ਼ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਵੀ ਕੁੱਦ ਪਈ ਹੈ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਹੋਰ ਮਜ਼ਦੂਰ ਆਗੂ ਅੱਜ ਇਨ੍ਹਾਂ ਪਰਿਵਾਰਾਂ ਕੋਲ ਪਹੁੰਚੇ। ਉਨ੍ਹਾਂ ਕਈ ਪਰਿਵਾਰਾਂ ਨਾਲ ਕਾਫੀ ਦੇਰ ਗੱਲਬਾਤ ਕੀਤੀ।
ਮਗਰੋਂ ਜਥੇਬੰਦੀ ਨੇ ਐਲਾਨ ਕੀਤਾ ਕਿ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਹਾਕਮ ਧਿਰ ਆਮ ਆਦਮੀ ਪਾਰਟੀ ’ਤੇ ਅਜਿਹੇ ਮਾਮਲਿਆਂ ਵਿੱਚ ਅਕਸਰ ਦੋਹਰੇ ਮਾਪਦੰਡ ਅਪਨਾਉਣ ਦਾ ਦੋਸ਼ ਲਾਉਂਦਿਆਂ ਜ਼ਿਲ੍ਹਾ ਪ੍ਰਧਾਨ ਰਸੂਲਪੁਰ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਗਰੀਬਾਂ ਦੇ ਘਰ ਢਾਹੁਣ ਅਤੇ ਛੱਪੜਾਂ ’ਤੇ ਹੀ ਬਣੇ ਸਕੂਲ, ਮਾਰਕੀਟ ਆਦਿ ਢਾਹੁਣ ਲਈ ਵੀ ਉਹ ਸੰਘਰਸ਼ ਵਿੱਢਣਗੇ। ਮਜ਼ਦੂਰ ਜਥੇਬੰਦੀ ਨੇ ਕਿਹਾ ਕਿ ਇਹ ਦੋਹਰੇ ਮਾਪਦੰਡ ਹੁਣ ਹੋਰ ਨਹੀਂ ਚੱਲਣ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਧਾਇਕਾ ਇਸ ਗੰਭੀਰ ਮੁੱਦੇ ’ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਸੱਤਾ ’ਤੇ ਕਾਬਜ਼ ਰਹੇ ਰਸੂਖ਼ਦਾਰ ਵਿਅਕਤੀਆਂ ਦੇ ਕਬਜ਼ੇ ਵਿੱਚੋਂ ਬੇਸ਼ਕੀਮਤੀ ਜ਼ਮੀਨ ਜਾਇਦਾਦਾਂ ਆਦਿ ਛੁਡਵਾ ਕੇ ਸਰਕਾਰੀ ਆਮਦਨ ਵਿੱਚ ਵਾਧਾ ਕੀਤਾ ਜਾਵੇਗਾ। ਪਰ ਸਰਕਾਰ ਬਣਨ ਤੋਂ ਰਸੂਖ਼ਦਾਰਾਂ ’ਤੇ ਢੁੱਕਵੀਂ ਕਾਰਵਾਈ ਕਰਨ ਦੀ ਬਜਾਏ ਕਈ ਦਹਾਕਿਆਂ ਤੋ ਵਸਦੇ ਜਲੰਧਰ ਸ਼ਹਿਰ ‘ਚ ਲਤੀਫ਼ਪੁਰਾ ਸਣੇ ਕਈ ਹੋਰ ਥਾਵਾਂ ’ਤੇ ਗਰੀਬਾਂ ਦੇ ਘਰਾਂ ’ਤੇ ਬਲਡੋਜ਼ਰ ਚਲਾਏ ਗਏ। ਇਸ ਮੌਕੇ ਕੌਂਸਲਰ ਹਿਮਾਂਸ਼ੂ ਮਲਿਕ ਸਮੇਤ ਹੋਰ ਵੀ ਮੌਜੂਦ ਸਨ।

Advertisement

Advertisement
Advertisement