ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ ਪੁੱਜਾ
10:47 PM Nov 13, 2023 IST
ਮੁੰਬਈ, 13 ਨਵੰਬਰ
Advertisement
ਸਥਾਨਕ ਸ਼ੇਅਰ ਮਾਰਕੀਟ ਵਿੱਚ ਨਕਾਰਤਮਕ ਰੁਖ਼ ਕਾਰਨ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਅੱਜ ਪੰਜ ਪੈਸੇ ਹੋਰ ਹੇਠਾਂ ਡਿੱਗ ਗਈ ਤੇ ਰੁਪਏ ਦੀ ਕੀਮਤ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 83.33 ’ਤੇ ਪਹੁੰਚ ਗਈ ਹੈ। ਇੰਟਰਬੈਂਕ ਵਿਦੇਸ਼ ਮੁਦਰਾ ਮਾਰਕੀਟ ਵਿੱਚ ਰੁਪਿਆ 83.31 ’ਤੇ ਖੁੱਲ੍ਹਿਆ ਅਤੇ 5 ਪੈਸੇ ਦੇ ਨੁਕਸਾਨ ਨਾਲ 83.33 ਪ੍ਰਤੀ ਡਾਲਰ ’ਤੇ ਬੰਦ ਹੋਇਆ ਜਦਕਿ ਬੀਤੇ ਦਿਨ ਡਾਲਰ ਮੁਕਾਬਲੇ ਰੁਪਏ ਦੀ ਕੀਮਤ 83.28 ਰੁਪਏ ਸੀ। ਇਸ ਤੋਂ ਪਹਿਲਾਂ ਰੁਪਏ ਦਾ ਸਭ ਤੋਂ ਹੇਠਲਾ ਪੱਧਰ ਇਸੇ ਸਾਲ 18 ਸਤੰਬਰ ਨੂੰ 83.32 ਰੁਪਏ ਪ੍ਰਤੀ ਡਾਲਰ ਸੀ। -ਪੀਟੀਆਈ
Advertisement
Advertisement