ਡਾਲਰ ਦੇ ਮੁਕਾਬਲੇ ਰੁਪਿਆ 6 ਪੈਸੇ ਦੀ ਗਿਰਾਵਟ ਨਾਲ 83.23 ’ਤੇ ਬੰਦ
07:28 AM Oct 27, 2023 IST
ਮੁੰਬਈ: ਡਾਲਰ ਦੇ ਮੁਕਾਬਲੇ ਰੁਪਿਆ ਵੀਰਵਾਰ ਨੂੰ ਲਗਾਤਾਰ ਤੀਜੇ ਸੈਸ਼ਨ ’ਚ 6 ਪੈਸੇ ਦੀ ਗਿਰਾਵਟ ਨਾਲ 83.23 (ਆਰਜ਼ੀ) ’ਤੇ ਬੰਦ ਹੋਇਆ। ਅਮਰੀਕੀ ਕਰੰਸੀ ਦੇ ਮਜ਼ਬੂਤ ਹੋਣ ਕਾਰਨ ਰੁਪਏ ’ਚ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਮੁਦਰਾ ’ਚ ਕਾਰੋਬਾਰ ਕਰਨ ਵਾਲਿਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਕੱਚੇ ਤੇਲ ਦੀਆਂ ਕੀਮਤਾਂ 90 ਡਾਲਰ ਪ੍ਰਤੀ ਬੈਰਲ ਨੂੰ ਛੂਹਣ ਨਾਲ ਵੀ ਘਰੇਲੂ ਮੁਦਰਾ ’ਤੇ ਅਸਰ ਪਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਿਆ 83.19 ’ਤੇ ਕਮਜ਼ੋਰ ਖੁੱਲ੍ਹਿਆ ਤੇ ਡਾਲਰ ਦੇ ਮੁਕਾਬਲੇ 83.18 ਅਤੇ 83.24 ਵਿਚਕਾਰ ਕੰਮਕਾਰ ਕਰਦਾ ਰਿਹਾ। ਅਖੀਰ ਰੁਪਿਆ ਡਾਲਰ ਦੇ ਮੁਕਾਬਲੇ 83.23 (ਆਰਜ਼ੀ) ’ਤੇ ਬੰਦ ਹੋਇਆ। -ਪੀਟੀਆਈ
Advertisement
Advertisement