For the best experience, open
https://m.punjabitribuneonline.com
on your mobile browser.
Advertisement

ਸੱਤਾਧਾਰੀਆਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ: ਸ਼ਰਦ ਪਵਾਰ

07:43 AM Mar 24, 2024 IST
ਸੱਤਾਧਾਰੀਆਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ  ਸ਼ਰਦ ਪਵਾਰ
Advertisement

ਪੁਣੇ: ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਦੇਸ਼ ਦੇ ਸੱਤਾਧਾਰੀ ਲੋਕ ਕਿਸਾਨਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਨਾਲ ਹੀ ਦਾਅਵਾ ਕੀਤਾ ਕਿ ਕੇਂਦਰ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਪੁਗਾਉਣ ’ਚ ਨਾਕਾਮ ਰਿਹਾ ਹੈ। ਉੱਘੇ ਸਿਆਸਤਦਾਨ ਪਵਾਰ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਅਧੀਨ ਇੰਦਾਪੁਰ ’ਚ ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਵਿੱਚ ਮਹਾ ਵਿਕਾਸ ਅਘਾੜੀ (ਐੱਮਵੀਏ) ਨੇਤਾ ਸੰਜੈ ਰਾਊਤ, ਬਾਲਾਸਾਹਿਬ ਥੋਰਾਟ ਅਤੇ ਸੁਪ੍ਰਿਆ ਸੂਲੇ ਹਾਜ਼ਰ ਸਨ। ਐੱਮਵੀਏ ਗੱਠਜੋੜ ’ਚ ਕਾਂਗਰਸ, ਐੱਨਸੀਪੀ(ਐੱਸਪੀ) ਅਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ (ਯੂਬੀਟੀ) ਸ਼ਾਮਲ ਹਨ, ਜੋ ਕਿ ਇੰਡੀਆ ਬਲਾਕ ਦਾ ਹਿੱਸਾ ਹਨ। ਸ਼ਰਦ ਪਵਾਰ ਨੇ ਆਖਿਆ, ‘‘ਦੇਸ਼ ਵਿੱਚ ਹੁਣ ਵੱਖਰੀ ਸਥਿਤੀ ਹੈ। ਅਗਾਮੀ (ਲੋਕ ਸਭਾ) ਚੋਣਾਂ ਬਹੁਤ ਅਹਿਮ ਹਨ। ਪ੍ਰਧਾਨ ਮੰਤਰੀ ਨੇ ਇੱਕ ਵਾਰ ਭਰੋਸਾ ਦਿਵਾਇਆ ਸੀ ਕਿ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ ਪਰ ਇਹ ਨਹੀਂ ਹੋਇਆ।’’ ਮਹਾਰਾਸ਼ਟਰ, ਜਿੱਥੋਂ 48 ਸੰਸਦ ਮੈਂਬਰ ਚੁਣੇ ਜਾਂਦੇ ਹਨ, ਵਿੱਚ ਆਮ ਚੋਣਾਂ ਦਾ ਅਮਲ 19 ਅਪਰੈਲ ਤੋਂ 20 ਮਈ ਤੱਕ ਪੰਜ ਪੜਾਵਾਂ ’ਚ ਪੂਰਾ ਹੋਵੇਗਾ। ਰੈਲੀ ’ਚ ਐੱਨਸੀਪੀ ਨੇਤਾ ਨੇ ਕਿਹਾ ਕਿ ਦੇਸ਼ ਦੇ ਕਿਸਾਨ ਪਿਆਜ਼ ’ਤੇ ਰਾਹਤ ਮੰਗ ਰਹੇ ਹਨ। ਪਰ ‘ਜਿਹੜੇ ਲੋਕ ਸੱਤਾ ਵਿੱਚ ਹਨ ਉਨ੍ਹਾਂ ਨੂੰ ਕਿਸਾਨਾਂ ਦੀ ਕੋਈ ਪ੍ਰਵਾਹ ਨਹੀਂ ਹੈ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×