ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿਸਤਾਨ ਨਾਲ ਗੱਲਬਾਤ ਦਾ ਦੌਰ ਖ਼ਤਮ: ਜੈਸ਼ੰਕਰ

07:17 AM Aug 31, 2024 IST
ਨਵੀਂ ਦਿੱਲੀ ’ਚ ਕਿਤਾਬ ਰਿਲੀਜ਼ ਕਰਦੇ ਹੋਏ ਐੱਸ ਜੈਸ਼ੰਕਰ ਤੇ ਹੋਰ। -ਫੋਟੋ: ਏਐੱਨਆਈ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਬਿਨ੍ਹਾਂ ਰੁਕਾਵਟ ਦੇ ਗੱਲਬਾਤ ਦਾ ਦੌਰ ਖ਼ਤਮ ਹੋ ਚੁੱਕਾ ਹੈ ਅਤੇ ਹਰ ਕੰਮ ਦੇ ਨਤੀਜੇ ਹੁੰਦੇ ਹਨ। ਕੌਮੀ ਰਾਜਧਾਨੀ ’ਚ ਇਕ ਕਿਤਾਬ ਰਿਲੀਜ਼ ਕਰਨ ਮੌਕੇ ਜੈਸ਼ੰਕਰ ਨੇ ਕਿਹਾ, ‘ਪਾਕਿਸਤਾਨ ਨਾਲ ਬਿਨ੍ਹਾਂ ਰੁਕਾਵਟ ਗੱਲਬਾਤ ਦਾ ਦੌਰ ਖ਼ਤਮ ਹੋ ਚੁੱਕਾ ਹੈ, ਜਿਥੋਂ ਤੱਕ ਜੰਮੂ ਕਸ਼ਮੀਰ ਦਾ ਸਬੰਧ ਹੈ ਤਾਂ ਧਾਰਾ 370 ਖ਼ਤਮ ਹੋਣ ਦੇ ਨਤੀਜੇ ਦਿਖ ਰਹੇ ਹਨ।’ ਪਾਕਿਸਤਾਨ ਨਾਲ ਮੌਜੂਦਾ ਸਬੰਧਾਂ ’ਤੇ ਭਾਰਤ ਦੇ ਸੰਤੁਸ਼ਟ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਹਾਂ ਅਤੇ ਨਾਂ ਦੋਹਾਂ ’ਚ ਜਵਾਬ ਦਿੱਤਾ। ‘ਪਰ ਜੋ ਮੈਂ ਕਹਿਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਅਸੀਂ ਖਾਮੋਸ਼ ਨਹੀਂ ਬੈਠੇ ਹਾਂ ਅਤੇ ਜਦੋਂ ਘਟਨਾਵਾਂ ਹਾਂ ਜਾਂ ਨਾਂਹ-ਪੱਖੀ ਰੂਪ ਲੈਣਗੀਆ ਤਾਂ ਅਸੀਂ ਪ੍ਰਤੀਕਰਮ ਜ਼ਰੂਰ ਦਿਆਂਗੇ।’ ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਪਾਕਿਸਤਾਨ ਨੇ ਅਕਤੂਬਰ ’ਚ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੀ ਇਸਲਾਮਾਬਾਦ ’ਚ ਹੋਣ ਵਾਲੀ ਮੀਟਿੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਦਿੱਤਾ ਹੈ। ਜੈਸ਼ੰਕਰ ਦਾ ਬਿਆਨ ਅਹਿਮੀਅਤ ਰਖਦਾ ਹੈ ਕਿਉਂਕਿ ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਜਿਥੇ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਡੈਮੋਕਰੈਟਿਕ ਪਾਰਟੀ ਨੇ ਪਾਕਿਸਤਾਨ ਨਾਲ ਗੱਲਬਾਤ ਸ਼ੁਰੂ ਕਰਕੇ ਰਿਸ਼ਤੇ ਸੁਖਾਵੇਂ ਬਣਾਉਣ ’ਤੇ ਜ਼ੋਰ ਦਿੱਤਾ ਹੈ। ਭਾਰਤ-ਅਮਰੀਕਾ ਸਬੰਧਾਂ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਅਹਿਮ ਸਬੰਧ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੁਝ ਖ਼ਿੱਤੇ ਅਤੇ ਮੁੱਦੇ ਹਨ ਜਿਨ੍ਹਾਂ ’ਤੇ ਮੁਲਕ ਅਮਰੀਕਾ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹੈ ਪਰ ਕੁਝ ਅਜਿਹੇ ਮੁੱਦੇ ਵੀ ਹਨ ਜਿਨ੍ਹਾਂ ’ਤੇ ਭਾਰਤ ਸਹਿਮਤ ਨਹੀਂ ਹੈ ਜਿਨ੍ਹਾਂ ਬਾਰੇ ਹਰ ਕੋਈ ਜਾਣਦਾ ਹੈ। -ਆਈਏਐੱਨਐੱਸ

Advertisement

‘ਬੰਗਲਾਦੇਸ਼ ਨਾਲ ਆਪਸੀ ਹਿੱਤਾਂ ਦਾ ਆਧਾਰ ਲੱਭਣਾ ਹੋਵੇਗਾ’

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਬੰਗਲਾਦੇਸ਼ ਨਾਲ ਆਪਸੀ ਹਿੱਤਾਂ ਦਾ ਆਧਾਰ ਲੱਭਣਾ ਹੋਵੇਗਾ ਅਤੇ ਭਾਰਤ ਮੌਕੇ ਦੀ ਸਰਕਾਰ ਨਾਲ ਹੀ ਗੱਲਬਾਤ ਕਰੇਗਾ। ਸਫ਼ੀਰ ਰਾਜੀਵ ਸੀਕਰੀ ਦੀ ਨਵੀਂ ਕਿਤਾਬ ਰਿਲੀਜ਼ ਕਰਨ ਮੌਕੇ ਵਿਦੇਸ਼ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਸਿਆਸੀ ਤਬਦੀਲੀਆਂ ਤਬਾਹਕੁੰਨ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੀ ਆਜ਼ਾਦੀ ਤੋਂ ਬਾਅਦ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਉਤਰਾਅ-ਚੜ੍ਹਾਅ ਨਜ਼ਰ ਆਇਆ ਅਤੇ ਇਹ ਸੁਭਾਵਕ ਹੈ।

Advertisement
Advertisement