ਲੋਕ ਸੰਗਰਾਮ ਰੈਲੀ ਦੀਆਂ ਤਿਆਰੀਆਂਂ ਲਈ ਮੀਟਿੰਗਾਂ ਦਾ ਦੌਰ ਜਾਰੀ
ਪੱਤਰ ਪ੍ਰੇਰਕ
ਪਾਇਲ, 22 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆ ਵੱਲੋਂ ਚੋਣਾਂ ਦੇ ਬਦਲ ਵਿੱਚ 26 ਮਈ ਨੂੰ ਬਰਨਾਲਾ ਵਿੱਚ ਕੀਤੀ ਜਾ ਰਹੀ ਲੋਕ ਸੰਗਰਾਮ ਰੈਲੀ ਨੂੰ ਲਾ ਮਿਸਾਲ ਬਣਾਉਣ ਲਈ ਅੱਜ ਮਲੌਦ ਬਲਾਕ ਦੇ ਸਿਰਥਲਾ, ਜੀਰਖ, ਬੇਰਕਲਾਂ ਅਤੇ ਭੱਠਲਾਂ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਬਲਵੰਤ ਸਿੰਘ ਘੁਡਾਣੀ, ਮਾ. ਰਾਜਿੰਦਰ ਸਿੰਘ ਸਿਆੜ, ਮਨੋਹਰ ਸਿੰਘ ਕਲਾਹੜ ਅਤੇ ਸੁਦਾਗਰ ਸਿੰਘ ਘੁਡਾਣੀ ਨੇ ਲੋਕ ਲਹਿਰ ਉਸਾਰਨ ਅਤੇ ਸਾਰੇ ਵਰਗਾਂ ਦੀ ਏਕਤਾ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਵੋਟ ਪਾਰਟੀਆਂ ਤੋਂ ਭਲੇ ਦੀ ਆਸ ਛੱਡ ਕੇ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਲਈ ਪ੍ਰੇਰਿਤ ਕੀਤਾ। ਉਨਾਂ ਭਾਜਪਾਈ ਉਮੀਦਵਾਰਾਂ ਦੇ ਸ਼ਾਂਤਮਈ ਵਿਰੋਧ ਕਰਨ ਅਤੇ ਮੋਦੀ ਦੇ ਪੰਜਾਬ ਆਉਣ ’ਤੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਅੱਜ ਦੀਆਂ ਮੀਟਿੰਗਾਂ ਨੂੰ ਹੋਰਨਾਂ ਤੋ ਇਲਾਵਾ ਬਲਾਕ ਪ੍ਰਧਾਨ ਦਵਿੰਦਰ ਸਿੰਘ, ਸੁਖਚੈਨ ਸਿੰਘ, ਸਵਰਨ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਜੀਰਖ, ਗੁਰਦੀਪ ਸਿੰਘ, ਮੋਹਨ ਸਿੰਘ, ਮੇਜਰ ਸਿੰਘ, ਧਰਮ ਸਿੰਘ, ਬਲਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।