ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਟਰੀ ਕਲੱਬ ਨੇ ਸਕੂਲ ਵਿੱਚ ਸਿਹਤ ਜਾਂਚ ਕੈਂਪ ਲਾਇਆ

10:04 AM Aug 19, 2023 IST
ਡੀਏਵੀ ਸਕੂਲ ਵਿੱਚ ਲਗਾਏ ਕੈਂਪ ਦੌਰਾਨ ਬੱਚਿਆਂ ਦੀ ਸਿਹਤ ਦੀ ਜਾਂਚ ਕਰਦੇ ਹੋਏ ਡਾਕਟਰ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਅਗਸਤ
ਰੋਟਰੀ ਕਲਬ ਵੱਲੋਂ ਡੀਏਵੀ ਸੈਨਟਰੀ ਪਬਲਿਕ ਸਕੂਲ ਵਿੱਚ ਸਿਹਤ ਜਾਂਚ ਕੈਂਪ ਲਾਇਆ ਗਿਆ। ਕੈਂਪ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਪ੍ਰਧਾਨ ਆਸ਼ੂਤੋਸ਼ ਗਰਗ ਨੇ ਕਿਹਾ,‘‘ ਅੱਜ ਜੋ ਅਸੀਂ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਰਹੇ ਹਾਂ ਇਹ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜੋ ਕਰਜ਼ ਸਾਡੇ ਸ਼ਹੀਦਾਂ ਦਾ ਸਾਡੇ ’ਤੇ ਹੈ ਉਹ ਅਸੀਂ ਸਿਰਫ ਦੇਸ਼ ਸੇਵਾ ਵਿੱਚ ਆਪਣੇ ਜੀਵਨ ਨੂੰ ਲਾ ਕੇ ਉਤਾਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਰੋਟਰੀ ਦਾ ਮੁੱਖ ਉਦੇਸ਼ ਮਾਨਵਤਾ ਦੀ ਸੇਵਾ ਹੈ। ਜਿਸ ਨੂੰ ਉਹ ਬਾਖੂਬੀ ਤੌਰ ’ਤੇ ਨਿਭਾ ਰਹੀ ਹੈ।’’ ਗਰਗ ਨੇ ਕਿਹਾ ਕਿ ਵਿਸ਼ਵ ਦੇ 200 ਤੋਂ ਜ਼ਿਆਦਾ ਦੇਸ਼ਾਂ ਵਿੱਚ ਰੋਟਰੀ ਕਲੱਬ ਦੀਆਂ ਕਰੀਬ 36 ਹਜ਼ਾਰ ਤੋਂ ਜ਼ਿਆਦਾ ਸ਼ਾਖਾਵਾਂ ਸਮਾਜ ਸੇਵਾ ਦੇ ਕਾਰਜ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚੋਂ ਪੋਲੀਓ ਭਜਾਓ ਅਭਿਆਨ ਨੂੰ ਸਫ਼ਲ ਬਨਾਉਣ ਵਿੱਚ ਰੋਟਰੀ ਕਲੱਬ ਦੀ ਸਭ ਤੋਂ ਮਹਤੱਵ ਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਦੇ ਹਰ ਦੇਸ਼ ਵਿੱਚ ਰੋਟਰੀ ਦੀ ਸਥਾਪਨਾ ਹੋ ਚੁੱਕੀ ਹੈ ਭਾਰਤ ਦੇ ਲਗਪੱਗ ਹਰ ਸ਼ਹਿਰ ਵਿੱਚ ਰੋਟਰੀ ਸਮਾਜ ਸੇਵਾ ਦੇ ਕਾਰਜਾਂ ਵਿੱਚ ਅੱਗੇ ਹੈ। ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਰੋਟਰੀ ਕਲੱਬ ਹੋਰ ਤੇਜ਼ੀ ਨਾਲ ਸਮਾਜ ਸੇਵਾ ਦੇ ਕਾਰਜਾਂ ਵਿੱਚ ਨਵੀਂ ਉਡਾਣ ਭਰੇਗਾ। ਕੈਂਪ ਵਿੱਚ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ 405 ਬੱਚਿਆਂ ਦੀ ਸਿਹਤ ਦੀ ਮੁਫਤ ਜਾਂਚ ਕੀਤੀ, ਜਿਸ ਵਿੱਚ ਬੱਚਿਆਂ ਦੇ ਕੰਨ, ਨੱਕ, ਗਲਾ, ਅੱਖਾਂ ਤੇ ਦੰਦਾ ਦਾ ਚੈੱਕ ਅੱਪ ਕਰ ਕੇ ਉਨ੍ਹਾਂ ਦੀ ਸੰਭਾਲ ਲਈ ਜਾਣਕਾਰੀ ਦਿੱਤੀ। ਇਸ ਮੌਕੇ ਰਾਮੇਸ਼ਵਰ ਦਿਆਲ, ਨੀਰਜ ਗੁਪਤਾ, ਡਾ. ਪਿਯੂਸ਼ ਅਗਰਵਾਲ, ਰਾਜ ਕੁਮਾਰ ਗਰਗ, ਮਨੀਸ਼ ਆਹੂਜਾ, ਜੋਤੀ ਖੁਰਾਣਾ, ਸੀਮਾ ਕਪੂਰ, ਗੁਰਜੀਤ ਕੌਰ, ਰੀਤਕਾ, ਈਸ਼ਾ ਆਦਿ ਮੌਜੂਦ ਸਨ।

Advertisement

Advertisement