ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਟਰੀ ਕਲੱਬ ਨੇ ਤਾਜਪੋਸ਼ੀ ਸਮਾਗਮ ਕਰਵਾਇਆ

06:35 AM Jul 25, 2023 IST
featuredImage featuredImage
ਮੁੱਖ ਮਹਿਮਾਨ ਰਵੀ ਪ੍ਰਕਾਸ਼ ਦਾ ਸਨਮਾਨ ਕਰਦੇ ਹੋਏ ਕਲੱਬ ਮੈਂਬਰ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਜੁਲਾਈ
ਇੱਥੇ ਰੋਟਰੀ ਕੱਲਬ ਸ਼ਾਹਬਾਦ ਦਾ 49ਵਾਂ ਤਾਜਪੋਸ਼ੀ ਸਮਾਗਮ ਲਾਡਵਾ ਰੋਡ ਸਥਿਤ ਇਕ ਪੈਲੇਸ ਵਿਚ ਹੋਇਆ, ਜਿਸ ਵਿੱਚ ਆਸ਼ੂਤੋਸ਼ ਗਰਗ ਤੇ ਉਨ੍ਹਾਂ ਦੀ ਟੀਮ ਨੇ ਅਹੁਦੇ ਦੀ ਸਹੁੰ ਚੁਕੀ। ਇਸ ਮੌਕੇ ਜ਼ਿਲ੍ਹਾ ਰਵੀ ਪ੍ਰਕਾਸ਼ ਗਰਗ, ਸੰਦੀਪ ਗਰਗ, ਸੁਭਾਸ਼ ਛਾਬੜਾ, ਸੰਜੀਵ ਅਹੂਜਾ, ਵਿਕਰਾਂਤ ਅਹੂਜਾ ਤੇ ਏਜੀ ਡਾ. ਨੀਰਜ ਮਿੱਤਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਰਵੀ ਪ੍ਰਕਾਸ਼ ਗਰਗ ਨੇ ਕਿਹਾ ਕਿ ਰੋਟਰੀ ਕਲੱਬ ਦਾ ਮੁੱਖ ਉਦੇਸ਼ ਲੋਕ ਸੇਵਾ ਹੈ। ਰੋਟਰੀ ਕਲੱਬ ਸ਼ਾਹਬਾਦ ਆਪਣੇ ਖੇਤਰ ਦੇ ਵਿਕਾਸ, ਸੁਧਾਰ ਤੇ ਸੇਵਾ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਨੇ ਹਮੇਸ਼ਾ ਲੋਕਾਂ ਦੀ ਸੇਵਾ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਨਵੇਂ ਚੁਣੇ ਪ੍ਰਧਾਨ ਆਸ਼ੂਤੋਸ਼ ਗਰਗ ਨੂੰ ਕਿਹਾ ਕਿ ਉਹ ਇਹੋ ਜਿਹੀਆਂ ਯੋਜਨਾਵਾਂ ਲਿਆਉਣ, ਜਿਸ ਨਾਲ ਸਮਾਜ ਵਿਚ ਵਧ ਰਹੀਆਂ ਬੁਰਾਈਆਂ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿੱਚ ਰੋਟਰੀ ਕਲੱਬ ਦੀਆਂ ਇਕਾਈਆਂ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਅ ਰਹੀਆਂ ਹਨ, ਜਿਸ ਦੇ ਸਕਾਰਤਮਕ ਨਤੀਜੇ ਮਿਲੇ ਹਨ। ਇਸ ਦੌਰਾਨ ਉਨ੍ਹਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਤੇ ਸਮਾਜ ਸੇਵਾ ਦੇ ਹਿੱਤ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਰੋਟਰੀ ਦੇ ਪਿਛਲੇ ਸਾਲ ਦੇ ਪ੍ਰਧਾਨ ਮਹੇਸ਼ ਗੋਇਲ ਨੇ ਆਪਣੇ ਕਾਰਜ ਕਾਲ ਵਿਚ ਕੀਤੇ ਲੋਕ ਭਲਾਈ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਤੇ ਨਵੀਂ ਟੀਮ ਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਪੂਰਾ ਭਰੋਸਾ ਦਿੱਤਾ। ਮੰਚ ਦਾ ਸੰਚਾਲਨ ਡਾ. ਆਰਐੱਸ ਘੁੰਮਣ ਨੇ ਬਾਖੂਬੀ ਕੀਤਾ। ਇਸ ਮੌਕੇ ਗੌਰਵ ਅਰੋੜਾ, ਡਾ. ਪਿਯੂਸ਼ ਅਗਰਵਾਲ, ਡਾ. ਉਮੇਸ਼ ਗੁਪਤਾ, ਡਾ. ਗੁਰਦੀਪ ਸਿੰਘ ਹੇਰ, ਆਰਕੇ ਗਰਗ, ਵੀਰੇਂਦਰ ਠੁਕਰਾਲ ਤੇ ਜਿਤੇਂਦਰ ਸਿੰਘ ਆਦਿ ਤੋਂ ਹੋਰ ਰੋਟੇਰੀਅਨ ਹਾਜ਼ਰ ਸਨ।

Advertisement

Advertisement