ਮਜ਼ਦੂਰ ਦੇ ਕਮਰੇ ਦੀ ਛੱਤ ਡਿੱਗੀ, ਬੱਚੇ ਦੀ ਲੱਤ ਟੁੱਟੀ
08:35 AM Jul 26, 2020 IST
ਸੁੰਦਰ ਨਾਥ ਆਰੀਆ
Advertisement
ਅਬੋਹਰ, 25 ਜੁਲਾਈ
ਇੱਥੇ ਬੀਤੇ ਦਨਿ ਪਏ ਤੇਜ਼ ਮੀਂਹ ਕਾਰਨ ਵਾਰਡ ਨੰਬਰ 15 ਨਵੀਂ ਆਬਾਦੀ ਵਿੱਚ ਇੱਕ ਗਰੀਬ ਮਜ਼ਦੂਰ ਔਰਤ ਲਾਲੀ ਪਤਨੀ ਬਿੰਟੂ ਸਿੰਘ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਉਸ ਦਾ ਸਾਰਾ ਘਰੇਲੂ ਸਾਮਾਨ ਤਬਾਹ ਹੋ ਗਿਆ ਜਦਕਿ ਇੱਕ ਮਾਸੂਮ ਬੱਚੇ ਦੀ ਲੱਤ ਵੀ ਟੁੱਟ ਗਈ ਜਿਸ ਦਾ ਸਥਾਨਕ ਕੇਅਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
Advertisement
ਲਾਲੀ ਦੇਵੀ ਨੇ ਦੱਸਿਆ ਕਿ ਇਸ ਵਾਪਰੀ ਘਟਨਾ ’ਚ ਉਸਦੇ ਬੇਟੇ ਜਸ਼ਨ ਦੀ ਲੱਤ ਟੁੱਟ ਜਾਣ ਕਾਰ ਉਸ ਦੀ ਲੱਤ ’ਚ ਪਲੇਟਾਂ ਪਾਉਣ ਅਤੇ ਦਵਾਈਆਂ ’ਤੇ ਹੁਣ ਤੱਕ ਉਸਦਾ 50 ਹਜ਼ਾਰ ਰੁਪਏ ਖਰਚਾ ਹੋ ਚੁੱਕਿਆ ਹੈ ਪਰ ਹੁਣ ਪੂਰਾ ਇਲਾਜ ਕਰਵਾਉਣ ਤੋਂ ਉਹ ਅਸਮਰੱਥ ਹਨ। ਉਸ ਨੇ ਕਿਹਾ ਕਿ ਉਹ ਖੁਦ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪੇਟ ਮੁਸ਼ਕਿਲ ਨਾਲ ਭਰ ਰਹੀ ਹੈ ਅਤੇ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਕਿ ਉਹ ਦੁਬਾਰਾ ਕਮਰਾ ਬਣਾ ਸਕਣ। ਪੀੜਤਾ ਨੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਮੁੜ ਮਕਾਨ ਬਣਾਉਣ ਲਈ ਕੋਈ ਗਰਾਂਟ ਜਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ।
Advertisement