ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਵਾ ਦੇ ਘਰ ਦੀ ਛੱਤ ਡਿੱਗੀ

07:43 AM Aug 12, 2024 IST
ਛੱਤ ਡਿੱਗਣ ਕਰਕੇ ਨੁਕਸਾਨਿਆ ਸਾਮਾਨ ਵਿਖਾਉਂਦੀ ਹੋਈ ਸੰਤੋਸ਼।- ਫੋਟੋ: ਸ਼ਾਂਤ

ਪੱਤਰ ਪ੍ਰੇਰਕ
ਲੰਬੀ, 11 ਅਗਸਤ
ਮੰਡੀ ਕਿੱਲਿਆਂਵਾਲੀ ਵਿੱਚ ਵਾਟਰ ਵਰਕਸ ਖੇਤਰ ਦੀ ਗਲੀ ਬਸੰਤੀ ਮਾਤਾ ਵਿੱਚ ਵਿਧਵਾ ਦੇ ਘਰ ਦੀ ਛੱਤ ਡਿੱਗ ਪਈ। ਘਰ ਦੇ ਨਾਲ ਖਹਿੰਦੇ ਮਕਾਨਾਂ ਨੂੰ ਵੀ ਨੁਕਸਾਨ ਪੁੱਜਿਆ। ਸੰਤੋਸ਼ (56) ਦੇ ਪਤੀ ਰਮੇਸ਼ ਕੁਮਾਰ ਦੀ ਕਰੀਬ ਅੱਠ ਸਾਲ ਪਹਿਲਾਂ ਮੌਤ ਹੋ ਗਈ ਸੀ। ਮਕਾਨ ਵਿੱਚ ਸੰਤੋਸ਼ ਸਣੇ ਉਸ ਦੇ ਦਸ ਪਰਿਵਾਰਕ ਮੈਂਬਰ ਰਹਿੰਦੇ ਹਨ। ਛੱਤ ਡਿੱਗਣ ਕਰਕੇ ਪਰਿਵਾਰਕ ਮੈਂਬਰਾਂ ਨੂੰ ਰਾਤ ਨੂੰ ਸੌਣ ਤੱਕ ਦੀ ਸਮੱਸਿਆ ਪੈਦਾ ਹੋ ਗਈ ਹੈ। ਸੰਤੋਸ਼ ਨੇ ਦੱਸਿਆ ਕਿ ਅੱਜ ਸਵੇਰੇ ਉਸ ਦੇ ਘਰ ਦੀ ਛੱਤ ਅਚਨਚੇਤ ਹੇਠਾਂ ਨੂੰ ਖਿਸਕਣ ਲੱਗੀ। ਛੱਤ ਡਿੱਗਣ ਦਾ ਅਗਾਊਂ ਅੰਦਾਜ਼ਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਦਾ ਬਚਾਅ ਹੋ ਗਿਆ। ਇਸ ਕਾਰਨ ਗੁਆਂਢੀ ਰੌਸ਼ਨ ਪੁੱਤਰ ਰਾਮਦਿਆਲ ਦੇ ਮਕਾਨ ਨੂੰ ਵੀ ਨੁਕਸਾਨ ਪੁੱਜਿਆ। ਦੋਵੇਂ ਪਰਿਵਾਰਾਂ ਨੇ ਸਰਕਾਰ ਤੋਂ ਆਰਥਿਕ ਮੱਦਦ ਮੰਗੀ ਹੈ। ਮਾਲ ਪਟਵਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਛੱਤ ਡਿੱਗਣ ਦੀ ਘਟਨਾ ਬਾਰੇ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।

Advertisement

Advertisement