ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਦਰ ਦਾ ਛੱਜਾ ਡਿੱਗਿਆ, ਦੋ ਕੁੜੀਆਂ ਦੀ ਮੌਤ

06:57 AM May 14, 2024 IST

ਰਤਨ ਸਿੰਘ ਢਿੱਲੋਂ
ਅੰਬਾਲਾ, 13 ਮਈ
ਇੱਥੋਂ ਨੇੜਲੇ ਪਿੰਡ ਨਨਿਓਲਾ ਵਿੱਚ ਅੱਜ ਮੰਦਰ ਦਾ ਛੱਜਾ ਡਿੱਗਣ ਕਾਰਨ ਉਸ ਦੇ ਥੱਲੇ ਖੜ੍ਹੀਆਂ ਤਿੰਨ ਕੁੜੀਆਂ ਵਿੱਚੋਂ ਦੋ ਦੀ ਮੌਕੇ ’ਤੇ ਮੌਤ ਹੋ ਗਈ ਜਦੋਂਕਿ ਤੀਜੀ ਲੜਕੀ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਵਿੱਚ ਦਾਖਲ ਹੈ। ਨਨਿਓਲਾ ਪੁਲੀਸ ਚੌਕੀ ਤੋਂ ਮੁਲਾਜ਼ਮ ਮੌਕੇ ’ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਨਨਿਓਲਾ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਦਾ ਜੱਦੀ ਪਿੰਡ ਹੈ। ਦੋ ਮਹੀਨੇ ਪਹਿਲਾਂ ਹੀ ਦੇਵੀ ਮੰਦਰ ਕੈਂਪਸ ਵਿੱਚ ਲੈਂਟਰ ਪਾਇਆ ਗਿਆ ਸੀ।
ਨੱਗਲ ਥਾਣੇ ਦੇ ਐੱਸਐੱਚਓ ਰਿਸ਼ੀਪਾਲ ਨੇ ਦੱਸਿਆ ਕਿ ਅੰਬਾਲਾ ਨਾਲ ਲੱਗਦੇ ਪੰਜਾਬ ਦੇ ਤਾਸਲਪੁਰ ਪਿੰਡ ਦੀਆਂ ਤਿੰਨ ਕੁੜੀਆਂ ਮਨੀਸ਼ਾ ਦੇਵੀ, ਪਰਵਿੰਦਰ ਕੌਰ ਅਤੇ ਸਿਮਰਨ ਕੌਰ ਨਨਿਓਲਾ ਦੇ ਕਮਿਊਨਿਟੀ ਸੈਂਟਰ ਵਿੱਚ ਬਿਊਟੀ ਪਾਰਲਰ ਦੇ ਕੋਰਸ ਦਾ ਫਾਰਮ ਭਰਨ ਲਈ ਆਈਆਂ ਸਨ। ਫਾਰਮ ਭਰਨ ਦਾ ਕੰਮ ਨਿਬੇੜ ਕੇ ਉਹ ਆਪਣੇ ਪਿੰਡ ਜਾਣ ਲਈ ਨਨਿਓਲਾ ਦੇ ਮੰਦਰ ਦੇ ਛੱਜੇ ਥੱਲੇ ਛਾਂ ਵਿੱਚ ਖੜ੍ਹੀਆਂ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਦੌਰਾਨ ਕਰੀਬ 12.30 ਵਜੇ ਅਚਾਨਕ ਮੰਦਰ ਦਾ ਛੱਜਾ ਡਿੱਗ ਪਿਆ। ਇਸ ਦੇ ਥੱਲੇ ਆਉਣ ਕਾਰਨ ਮਨੀਸ਼ਾ ਤੇ ਪਰਵਿੰਦਰ ਕੌਰ ਦੀ ਮੌਤ ਹੋ ਗਈ ਜਦੋਂ ਕਿ ਸਿਮਰਨ ਕੌਰ ਨੂੰ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਰੈਫਰ ਕੀਤਾ ਗਿਆ। ਤਿੰਨੋਂ ਲੜਕੀਆਂ 18 ਤੋਂ 20 ਸਾਲ ਦੀਆਂ ਸਨ।
ਚੌੜਮਸਤਪੁਰ ਸੀਐੱਚਸੀ ਦੇ ਡਾਕਟਰ ਨੇ ਦੱਸਿਆ ਕਿ ਸਿਮਰਨ ਦੇ ਮੂੰਹ ਅਤੇ ਸ਼ਰੀਰ ’ਤੇ ਕਾਫ਼ੀ ਸੱਟਾਂ ਲੱਗੀਆਂ ਹਨ। ਮੁੱਢਲੇ ਇਲਾਜ ਮਗਰੋਂ ਉਸ ਨੂੰ ਸਿਵਲ ਹਸਪਤਾਲ ਅੰਬਾਲਾ ਸ਼ਹਿਰ ਰੈਫਰ ਕੀਤਾ ਗਿਆ ਹੈ। ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ ਪਰ ਉਹ ਸਦਮੇ ਵਿਚ ਹੈ।

Advertisement

Advertisement
Advertisement