ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਣੀ ਭਰਨ ਕਰ ਕੇ ਚਾਰ ਅਨਾਥ ਭੈਣਾਂ ਦੇ ਮਕਾਨ ਦੀ ਛੱਤ ਡਿੱਗੀ

08:57 AM Jul 11, 2023 IST
ਛੱਤ ਡਿੱਗਣ ਕਾਰਨ ਨੁਕਸਾਨਿਆ ਘਰ ਵਿੱਚ ਪਿਆ ਸਾਮਾਨ। -ਫੋਟੋ: ਮਿੱਠਾ

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 10 ਜੁਲਾਈ
ਇੱਥੋਂ ਨਜ਼ਦੀਕੀ ਪਿੰਡ ਸ਼ਾਮਦੂ ਕੈਂਪ ਵਿੱਚ ਰਹਿ ਰਹੀਆਂ ਗ਼ਰੀਬ ਚਾਰ ਭੈਣਾਂ ਦਾ ਮਕਾਨ ਲਗਾਤਾਰ ਪੈ ਰਹੀ ਬਾਰਸ਼ ਕਾਰਨ ਡਿੱਗ ਗਿਆ ਹੈ। ਚਾਰ ਭੈਣਾਂ ਕੋਲ ਇਕ ਹੀ ਇੱਟਾਂ ਬਾਲਿਆਂ ਵਾਲ਼ਾ ਕਮਰਾ ਸੀ। ਕਮਰਾ ਡਿੱਗਣ ਵੇਲ਼ੇ ਚਾਰੋਂ ਲੜਕੀਆਂ ਬਾਹਰ ਕੰਮ ਕਰ ਰਹੀਆਂ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਦੇ ਮਾਤਾ-ਪਿਤਾ ਦੀ ਲਗਪਗ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ। ਕਵਿਤਾ (18), ਨੇਹਾ, ਮਮਤਾ ਅਤੇ ਰਾਖੀ (12) ਚਾਰੇ ਭੈਣਾਂ ਇੱਕੋ ਕਮਰੇ ਵਿੱਚ ਰਹਿ ਰਹੀਆਂ ਸਨ ਜੋ ਅੱਜ ਡਿੱਗ ਗਿਆ ਹੈ। ਇਸ ਕਾਰਨ ਇਨ੍ਹਾਂ ਦੇ ਸਿਰ ਤੋਂ ਛੱਤ ਵੀ ਚਲੀ ਗਈ ਹੈ। ਉਨ੍ਹਾਂ ਨੇ ਦੱਸਿਆਂ ਕਿ ਛੱਤ ਡਿੱਗਣ ਕਾਰਨ ਅੰਦਰ ਪਿਆ ਸਾਰਾ ਘਰੇਲੂ ਸਾਮਾਨ ਨੁਕਸਾਨਿਆ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ, ਵਿਧਾਇਕ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੱਚੀਆਂ ਦੀ ਮਦਦ ਲਈ ਅਪੀਲ ਕੀਤੀ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਭਰਵੇਂ ਮੀਂਹ ਕਾਰਨ ਜਿੱਥੇ ਫ਼ਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਈ ਪਿੰਡਾਂ ਵਿੱਚ ਕੱਚੇ ਘਰਾਂ ਦਾ ਵੀ ਨੁਕਸਾਨ ਹੋਣ ਦੀਆਂ ਖ਼ਬਰਾਂ ਹਨ। ਪਿੰਡ ਬਹਿਰੂ ਦੇ ਸਰਕਾਰੀ ਮਿਡਲ ਸਕੂਲ ਦੀ ਚਾਰਦਿਵਾਰੀ ਦੀ ਕੰਧ ਡਿੱਗ ਗਈ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਸਿੰਘ ਨੇ ਦੱਸਿਆ ਕਿ ਕੰਧ ਦੀ ਹਾਲਤ ਪਹਿਲਾਂ ਹੀ ਖਸਤਾ ਸੀ। ਇਸ ਬਾਰੇ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਲਿਖਤੀ ਜਾਣਕਾਰੀ ਦਿੱਤੀ ਗਈ ਸੀ ਪਰ ਇਸ ਬਾਰੇ ਕੋਈ ਕਾਰਵਾਈ ਨਹੀਂ ਸੀ ਹੋਈ।  ਜ਼ਿਕਰਯੋਗ ਹੈ ਕਿ ਜੇ ਅੱਜ ਸਕੂਲ ਵਿੱਚ ਛੁੱਟੀ ਸੀ ਇਸ ਲਈ ਵੱਡੇ ਨੁਕਸਾਨ ਤੋਂ ਬਚਾਅ ਰਿਹਾ।

Advertisement

ਮੀਂਹ ਦੇ ਪਾਣੀ ’ਚ ਰੁੜ੍ਹੀਆਂ ਜਾਂਦੀਆਂ ਪਰਾਲੀ ਦੀਆਂ ਗੰਢਾਂ। -ਫੋਟੋ: ਅਕੀਦਾ

ਸੱਤ ਹਜ਼ਾਰ ਪਰਾਲੀ ਦੀਆਂ ਗੰਢਾਂ ਰੁੜ੍ਹੀਆਂ
ਪਟਿਆਲਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਸੇਹਰਾ ਵਿੱਚ ਪਰਾਲੀ ਦੇ ਇਕੱਤਰ ਕੀਤੇ ਕਰੋੜਾਂ ਰੁਪਏ ਦੇ ਢੇਰ ਵੀ ਮੀਂਹ ਦੇ ਪਾਣੀ ਦੀ ਭੇਟ ਚੜ੍ਹ ਗਏ ਹਨ। ਇਸ ਕਰ ਕੇ ਇਸ ਦੇ ਮਾਲਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਬੰਧੀ ਜੋਗਾ ਸਿੰਘ ਚਪੜ ਨੇ ਦੱਸਿਆ ਕਿ ਨਚੀਕੇਤਾ ਪੇਪਰ ਮਿੱਲ ਮੁਬਾਰਕਪੁਰ ਦੇ ਸਹਿਯੋਗ ਨਾਲ ਪਿੰਡ ਸੇਹਰਾ ਵਿੱਚ 7000 ਟਨ ਪਰਾਲੀ ਦੀਆਂ ਗੰਢਾਂ ਦੇ ਢੇਰ ਰੱਖੇ ਹੋਏ ਸਨ। ਇਹ ਪਰਾਲੀ ਉਨ੍ਹਾਂ ਆਲ਼ੇ ਦੁਆਲੇ ਦੇ 50 ਪਿੰਡਾਂ ਵਿੱਚੋਂ ਇਕੱਤਰ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਪਰਾਲੀ ਇਕੱਤਰ ਕਰਨ ਲੱਗਿਆਂ ਉਨ੍ਹਾਂ ਦਾ ਇੱਕ ਮਕਸਦ ਇਹ ਵੀ ਸੀ ਕਿ ਇਲਾਕੇ ਵਿੱਚ ਪਰਾਲੀ ਸਾੜ ਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾਵੇ, ਪਰ ਮੀਂਹ ਦੇ ਪਾਣੀ ਨੇ ਉਨ੍ਹਾਂ ਦੀਆਂ ਸਾਰੀਆਂ ਸੱਧਰਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਗੰਢਾਂ ਪਾਣੀ ਰੁੜ੍ਹ ਕੇ ਉਨ੍ਹਾਂ ਦੀ ਮਿਹਨਤ ਤੇ ਰੁਪਏ ਵੀ ਰੋੜ੍ਹ ਕੇ ਲੈ ਗਈਆਂ ਹਨ।
ਪੁੱਤ ਨੂੰ ਬਚਾਉਂਦਿਆਂ ਪਿਤਾ ਦੀ ਕਰੰਟ ਲੱਗਣ ਕਾਰਨ ਮੌਤ
ਟੋਹਾਣਾ (ਪੱਤਰ ਪ੍ਰੇਰਕ): ਮੀਂਹ ਦਾ ਪਾਣੀ ਬਾਲਕੋਨੀ ’ਚੋਂ ਕੱਢਦੇ ਸਮੇਂ ਅੱਜ ਪੁੱਤ ਨੂੰ ਕਰੰਟ ਲੱਗਣ ਤੋਂ ਬਚਾਉਂਦਿਆਂ ਪਿਤਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅੱਜ ਜਦੋਂ ਦੀਪਕ ਆਪਣੇ ਘਰ ਦੀ ਦੀ ਬਾਲਕੋਨੀ ’ਚੋਂ ਮੀਂਹ ਦਾ ਪਾਣੀ ਕੱਢ ਰਿਹਾ ਸੀ ਤਾਂ ਨਿਕਾਸੀ ਪਾਈਪ ਨੇੜਿਓਂ ਲੰਘਦੀ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ। ਇਸ ਦੌਰਾਨ ਦੀਪਕ ਦੇ ਪਿਤਾ ਰਾਜ ਕੁਮਾਰ ਗੋਇਲ ਨੇ ਆਪਣੇ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਰਾਜ ਕੁਮਾਰ ਨੂੰ ਕਰੰਟ ਲੱਗਣ ਕਾਰਨ ਮੌਤ ਹੋ ਗਈ ਅਤੇ ਦੀਪਕ ਦੇ ਵੀ ਹੱਥ ਝੁਲਸ ਗਏ। ਦੀਪਕ ਨੂੰ ਹਿਸਾਰ ਹਸਪਤਾਲ ਰੈਫ਼ਰ ਕੀਤਾ ਗਿਆ ਹੈ।

Advertisement
Advertisement
Tags :
ਅਨਾਥਡਿੱਗੀ,ਪਾਣੀ:ਭੈਣਾਂਮਕਾਨਮਕਾਨ ਦੀ ਛੱਤ ਡਿੱਗੀਮੌਨਸੂਨ ਦਾ ਕਹਿਰ
Advertisement