ਮੀਂਹ ਕਾਰਨ ਪਲਾਹੀ ਗੇਟ ਵਿੱਚ ਘਰ ਦੀ ਛੱਤ ਡਿੱਗੀ
10:17 AM Aug 31, 2024 IST
Advertisement
ਪੱਤਰ ਪ੍ਰੇਰਕ
ਫਗਵਾੜਾ, 30 ਅਗਸਤ
ਬੀਤੇ ਦਿਨ ਪਏ ਭਾਰੀ ਮੀਹ ਕਾਰਨ ਫਗਵਾੜਾ ਦੇ ਪਲਾਹੀ ਗੇਟ ਵਿੱਚ ਇੱਕ ਘਰ ਦੀ ਛੱਤ ਡਿੱਗਣ ਕਾਰਨ ਔਰਤ ਜ਼ਖ਼ਮੀ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਬੀਤੇ ਦਿਨੀਂ ਪਏ ਭਾਰੀ ਮੀਹ ਕਾਰਨ ਘਰ ਦੀ ਬਾਲਿਆਂ ਵਾਲੀ ਛੱਤ ਅਚਾਨਕ ਡਿੱਗ ਗਈ ਜਿਸ ਕਾਰਨ ਛੱਤ ਦੇ ਹੇਠਾਂ ਬੈਠੀ ਔਰਤ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਜ਼ਖਮੀ ਦਾ ਇਲਾਜ ਕਰਨ ਮਗਰੋਂ ਜਲੰਧਰ ਰੈੱਫ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਪੀੜਤ ਦੀ ਮਦਦ ਕਰਨ ਦੀ ਮੰਗ ਕੀਤੀ ਹੈ।
Advertisement
Advertisement