ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰੀ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ, ਦੋ ਹਲਾਕ

08:34 PM Jun 29, 2023 IST

ਜਗਤਾਰ ਸਿੰਘ ਲਾਂਬਾ

Advertisement

ਅੰਮ੍ਰਿਤਸਰ, 26 ਜੂਨ

ਇੱਥੇ ਭਾਰੀ ਮੀਂਹ ਤੋਂ ਬਾਅਦ ਅੱਜ ਸਵੇਰੇ ਵੇਰਕਾ ਵਿੱਚ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਔਰਤ ਅਤੇ ਉਸ ਦੇ ਬੱਚੇ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਕੱਟੜਾ ਬੱਘੀਆਂ ਵਿਚ ਇਕ ਮਕਾਨ ਦਾ ਕੁਝ ਹਿੱਸਾ ਡਿੱਗਣ ਕਾਰਨ ਇੱਕ ਕਾਰ ਨੁਕਸਾਨੀ ਗਈ। ਮਕਾਨ ਦੀ ਛੱਤ ਡਿੱਗਣ ਨਾਲ ਜੋਤੀ ਉਮਰ 34 ਸਾਲ ਅਤੇ ਉਸ ਦੇ ਅੱਠ ਸਾਲਾ ਬੇਟੇ ਸਹਿਜ ਦੀ ਮੌਤ ਹੋ ਗਈ। ਜਦੋਂਕਿ ਜ਼ਖ਼ਮੀਆਂ ਵਿਚ ਜਸਪਾਲ ਸਿੰਘ, ਉਸ ਦੀ ਪਤਨੀ ਵਿਮਲਾ, ਬੇਟਾ ਲਵਲੀ ਕੁਮਾਰ ਅਤੇ ਬੇਟੀ ਗੀਤਾ ਸ਼ਾਮਲ ਹਨ ਜਿਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੇ ਵੇਰਵਿਆਂ ਮੁਤਾਬਕ ਮਕਾਨ ਦੀ ਛੱਤ ਡਿੱਗਣ ਦੀ ਇਹ ਘਟਨਾ ਵੇਰਕਾ ਇਲਾਕੇ ਦੀ ਪੱਤੀ ਭਾਰਾ ਵਿੱਚ ਸਵੇਰ ਨੌਂ ਵਜੇ ਵਾਪਰੀ। ਜਸਪਾਲ ਸਿੰਘ ਦੇ ਮਕਾਨ ਦੀ ਖਸਤਾ ਹਾਲਤ ਸੀ ਤੇ ਭਾਰੀ ਮੀਂਹ ਕਾਰਨ ਗੁਆਂਢੀ ਦੀ ਕੰਧ ਜਸਪਾਲ ਸਿੰਘ ਦੀ ਛੱਤ ‘ਤੇ ਡਿੱਗ ਪਈ ਜਿਸ ਨਾਲ ਖਸਤਾ ਹਾਲਤ ਛੱਤ ਡਿੱਗ ਪਈ ਅਤੇ ਪਰਿਵਾਰ ਦੇ ਛੇ ਜੀਅ ਮਲਬੇ ਹੇਠ ਫਸ ਗਏ। ਲਗਪਗ ਦੋ ਘੰਟੇ ਦੀ ਮੁਸ਼ੱਕਤ ਮਗਰੋਂ ਮਲਬੇ ਹੇਠ ਦੱਬੇ ਪਰਿਵਾਰ ਦੇ ਜੀਆਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਵਿੱਚੋਂ ਜੋਤੀ ਅਤੇ ਉਸ ਦੇ ਬੇਟੇ ਦੀ ਮੌਤ ਹੋ ਗਈ। ਜੋਤੀ ਦਾ ਵਿਆਹ ਧਾਰੀਵਾਲ ਵਿਚ ਹੋਇਆ ਸੀ ਅਤੇ ਉਹ ਬੀਤੇ ਕੱਲ੍ਹ ਹੀ ਛੁੱਟੀਆਂ ਵਿਚ ਰਹਿਣ ਲਈ ਆਪਣੇ ਪਿਤਾ ਦੇ ਘਰ ਆਈ ਸੀ। ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਜ਼ਖਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਬੀਤੀ ਰਾਤ ਅੰਮ੍ਰਿਤਸਰ ਵਿਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਤੋਂ ਮਿਲੇ ਅੰਕੜਿਆਂ ਮੁਤਾਬਕ ਸਵੇਰੇ ਅੱਠ ਵਜੇ ਤੱਕ ਲਗਪਗ 100 ਐਮਐਮ ਤੋਂ ਵੱਧ ਮੀਂਹ ਪਿਆ।

Advertisement

Advertisement
Tags :
ਹਲਾਕਕਾਰਨਡਿੱਗੀ,ਭਾਰੀਮਕਾਨਮੀਂਹ
Advertisement