ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਟੇਰਿਆਂ ਨੇ ਭੱਠਾ ਮਾਲਕ ਤੋਂ ਮੋਬਾਈਲ ਫੋਨ ਖੋਹਿਆ

08:55 AM Aug 31, 2024 IST

ਪੱਤਰ ਪ੍ਰੇਰਕ
ਰਤੀਆ, 30 ਅਗਸਤ
ਪਿੰਡ ਨੰਗਲ ਢਾਣੀ ਕੋਲ ਸੇਮ ਨਾਲੇ ਪੁਲ ’ਤੇ ਦਿਨ-ਦਿਹਾੜੇ ਚਾਰ ਲੁਟੇਰੇ ਪਿੰਡ ਖਾਈ ਦੇ ਇੱਟ ਭੱਠਾ ਮਾਲਕ ਨਾਲ ਹੱਥੋਪਾਈ ਕਰਕੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪਿੰਡ ਖਾਈ ਦੇ ਇੱਟ ਭੱਠਾ ਮਾਲਕ ਪ੍ਰਵੀਨ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸਵੇਰੇ ਕਰੀਬ 11:15 ਵਜੇ ਆਪਣੀ ਗੱਡੀ ਰਾਹੀਂ ਪਿੰਡ ਖਾਈ ਵਿਚ ਆਪਣੇ ਭੱਠੇ ’ਤੇ ਜਾ ਰਿਹਾ ਸੀ। ਰਸਤੇ ਵਿਚ ਨੰਗਲ ਢਾਣੀ ਕੋਲ ਸੇਮ ਨਾਲੇ ਦੇ ਪੁਲ ’ਤੇ ਇੱਕ ਚਿੱਟੇ ਰੰਗ ਦੀ ਗੱਡੀ ਖੜ੍ਹੀ ਸੀ ਜਿਸ ਨੇ ਪੂਰਾ ਰਸਤਾ ਰੋਕਿਆ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਹਨ ਦਾ ਬੌਨਟ ਉਪਰ ਚੁੱਕ ਹੋਇਆ ਸੀ। ਉਨ੍ਹਾਂ ਵਿੱਚੋਂ ਦੋ ਲੜਕਿਆਂ ਨੇ ਹੱਥ ਦੇ ਕੇ ਉਸ ਨੂੰ ਰੋਕ ਲਿਆ। ਇਨ੍ਹਾਂ ਲੜਕਿਆਂ ਨੇ ਉਸ ਤੋਂ ਚਾਬੀ ਤੇ ਪਾਨਾ ਮੰਗਿਆ। ਉਨ੍ਹਾਂ ਮਨ੍ਹਾਂ ਕਰਦਿਆਂ ਕਿਹਾ ਕਿ ਉਸ ਦੇ ਵਾਹਨ ਵਿੱਚ ਨਹੀਂ ਹੈ। ਇੰਨੇ ਵਿਚ ਹੀ ਇੱਕ ਹੋਰ ਲੜਕਾ ਵਾਹਨ ਵਿੱਚੋਂ ਬਾਹਰ ਆਇਆ ਅਤੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਹੱਥੋਪਾਈ ਵੀ ਹੋਈ। ਉਨ੍ਹਾਂ ਦੱਸਿਆ ਕਿ ਉਸ ਦੀ ਗੱਡੀ ਦਾ ਡਰਾਈਵਰ ਵਾਲੀ ਸਾਈਡ ਦਾ ਸ਼ੀਸ਼ਾ ਖੁੱਲ੍ਹਾ ਹੋਇਆ ਸੀ। ਇਸ ਦੌਰਾਨ ਫੋਨ ਖੋਹ ਲਿਆ ਅਤੇ ਉਥੋਂ ਭੱਜ ਗਏ।
ਉਨ੍ਹਾਂ ਪੁਲੀਸ ਨੂੰ ਸੂਚਨਾ ਦਿੰਦਿਆਂ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਚਾਰ ਮੁਲਜ਼ਮ ਉਸ ਤੋਂ ਨਕਦੀ ਖੋਹਣਾ ਚਾਹੁੰਦੇ ਸਨ। ਉਪਰੋਕਤ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਸਬੰਧਤ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।

Advertisement

Advertisement