ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਟੇਰਿਆਂ ਨੇ ਵਪਾਰੀ ਕੋਲੋਂ ਨਗਦੀ ਅਤੇ ਸੋਨੇ ਦੀਆਂ ਮੁੰਦੀਆਂ ਖੋਹੀਆਂ

06:51 AM Jul 16, 2024 IST

ਪੱਤਰ ਪ੍ਰੇਰਕ
ਸ਼ਾਹਕੋਟ, 15 ਜੁਲਾਈ
ਮਲਸੀਆਂ ਵਿੱਚ ਕਾਰ ਅਤੇ ਮੋਟਰਸਾਈਕਲ ਸਵਾਰ ਲੁਟੇਰੇ ਵਪਾਰੀ ਕੋਲੋਂ 17 ਹਜ਼ਾਰ ਰੁਪਏ ਅਤੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਦੋ ਮੁੰਦਰਾਂ ਖੋਹ ਕੇ ਫ਼ਰਾਰ ਹੋ ਗਏ। ਪੀੜਤ ਸੰਜੇ ਮਹਾਜਨ ਪੁੱਤਰ ਰਮਨ ਮਹਾਜਨ ਵਾਸੀ ਸ਼ਰੀਫ ਪੁਰਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਰੋਜ਼ਾਨਾ ਇਸ ਇਲਾਕੇ ਵਿਚ ਕੇਲਾ ਸਪਲਾਈ ਕਰਨ ਆਉਂਦਾ ਹੈ। ਉਹ ਜਦੋਂ ਕੇਲੇ ਸਪਲਾਈ ਕਰ ਕੇ ਵਾਪਸ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤਾਂ ਮਲਸੀਆਂ ਤੋਂ ਲੋਹੀਆਂ ਖਾਸ ਵਾਲੇ ਪਾਸੇ ਨੂੰ ਅਜੇ ਕੁਝ ਦੂਰੀ ’ਤੇ ਹੀ ਗਿਆ ਸੀ ਕਿ ਕਾਰ ਸਵਾਰ ਦੋ ਲੁਟੇਰਿਆਂ ਨੇ ਉਸ ਦੀ ਗੱਡੀ ਅੱਗੇ ਕਾਰ ਲਗਾ ਕੇ ਉਸ ਨੂੰ ਰੋਕ ਲਿਆ। ਪੀੜਤ ਨੇ ਦੱਸਿਆ ਕਿ ਲੁਟੇਰਿਆਂ ਦੇ ਨਾਲ ਹੀ ਆਏ ਦੋ ਮੋਟਰਸਾਈਕਲ ਸਵਾਰ ਲੁਟੇਰੇ ਦਾਤਰ ਦਿਖਾ ਕੇ ਉਨ੍ਹਾਂ ਕੋਲੋਂ 17 ਹਜ਼ਾਰ ਰੁਪਏ ਅਤੇ ਕੰਨਾਂ ਵਿਚ ਪਾਈਆਂ ਦੋ ਸੋਨੇ ਦੀਆਂ ਮੁੰਦਰਾਂ ਖੋਹ ਕੇ ਫ਼ਰਾਰ ਹੋ ਗਏ।

Advertisement

Advertisement