For the best experience, open
https://m.punjabitribuneonline.com
on your mobile browser.
Advertisement

ਲੁਟੇਰਿਆਂ ਨੇ ਬਿਰਧ ਮਹਿਲਾ ਤੋਂ ਗਹਿਣੇ ਤੇ ਨਕਦੀ ਲੁੱਟੀ

07:51 AM Jun 25, 2024 IST
ਲੁਟੇਰਿਆਂ ਨੇ ਬਿਰਧ ਮਹਿਲਾ ਤੋਂ ਗਹਿਣੇ ਤੇ ਨਕਦੀ ਲੁੱਟੀ
Advertisement

ਡੀ ਪੀ ਐੱਸ ਬੱਤਰਾ
ਸਮਰਾਲਾ, 24 ਜੂਨ
ਦੁਰਲੱਭ ਨਗਰ ਵਿੱਚ ਪਲੰਬਰ ਬਣ ਕੇ ਆਏ ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਬੰਦੀ ਬਣਾ ਕੇ ਗਹਿਣੇ ਅਤੇ ਨਕਦੀ ਲੁੱਟ ਲਈ। ਲੁਟੇਰਿਆਂ ਨੇ ਇਸ ਵਾਰਦਾਤ ਦੌਰਾਨ ਚੁਬਾਰੇ ਵਿਚਲੇ ਉਸ ਘਰ ਨੂੰ ਨਿਸ਼ਾਨਾ ਬਣਾਇਆ ਜੋ ਪੂਰੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਵਸਿਆ ਹੋਇਆ ਹੈ।‌ ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਈ ਬਿਰਧ ਮਹਿਲਾ ਕਮਲੇਸ਼ ਕੌਰ ਨੇ ਦੱਸਿਆ ਕਿ ਉਹ ਆਪਣੇ ਕਮਰੇ ਵਿੱਚ ਬੈਠੀ ਪਾਠ ਕਰ ਰਹੀ ਸੀ ਕਿ ਦੋ ਨੌਜਵਾਨ ਪੌੜ੍ਹੀਆਂ ਚੜ ਕੇ ਉਪਰ ਆ ਗਏ ਅਤੇ ਕਹਿਣ ਲੱਗੇ ਕੀ ਇਹ ਸ਼ੰਟੀ (ਬਜ਼ੁਰਗ ਮਹਿਲਾ ਦਾ ਭਤੀਜਾ) ਦਾ ਘਰ ਹੈ। ਅੱਗੋਂ ਉਸ ਨੇ ਕਿਹਾ ਕਿ ਇਹ ਉਸਦਾ ਘਰ ਨਹੀਂ ਹੈ ਤਾਂ ਉਹ ਚਲੇ ਗਏ ਪਰ ਅਗਲੇ ਹੀ ਪਲ ਉਹ ਦੁਬਾਰਾ ਅੰਦਰ ਵੜੇ ਅਤੇ ਬਜ਼ੁਰਗ ਮਹਿਲਾ ਦੇ ਹੱਥ ਅਤੇ ਮੂੰਹ ਕੱਪੜੇ ਨਾਲ ਬੰਨ੍ਹ ਦਿੱਤੇ। ਲੁਟੇਰਿਆਂ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਨੂੰ ਮਾਰ ਦੇਣਗੇ।
ਲੁਟੇਰਿਆਂ ਨੇ ਉਸਦੀਆਂ ਸੋਨੇ ਦੀਆਂ ਵਾਲ਼ੀਆਂ ਉਤਾਰ ਲਈਆਂ ਤੇ ਇਸ ਤੋਂ ਬਾਅਦ ਉਸਦੀ ਨੂੰਹ ਦੇ ਕਮਰੇ ਵਿੱਚ ਜਾ ਵੜੇ ਤੇ ਉੱਥੋਂ ਇੱਕ ਸੋਨੇ ਦੀ ਮੁੰਦੀ ਅਤੇ ਨਕਦੀ ਵੀ ਲੁੱਟ ਲਈ। ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਸਮਰਾਲਾ ਪੁਲੀਸ ਦੇ ਤਫ਼ਤੀਸ਼ੀ ਅਧਿਕਾਰੀ ਏਐੱਸਆਈ ਸਤਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੁਲੀਸ ਇਨ੍ਹਾਂ ਲੁਟੇਰਿਆਂ ਨੂੰ ਦਬੋਚ ਲਵੇਗੀ|

Advertisement

Advertisement
Advertisement
Author Image

sukhwinder singh

View all posts

Advertisement