ਲੁਟੇਰਿਆਂ ਨੇ 40 ਹਜ਼ਾਰ ਲੁੱਟੇ
10:05 AM Oct 06, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 5 ਅਕਤੂਬਰ
ਥਾਣਾ ਖੇਮਕਰਨ ਇਲਾਕੇ ਦੇ ਪਿੰਡ ਹਵੇਲੀਆਂ ਝਾੜ ਸਾਹਿਬ ਦੇ ਵਾਸੀ ਲਵਜੋਤ ਸਿੰਘ ਤੋਂ ਦੋ ਨਕਾਬਪੋਸ਼ ਹਥਿਆਰਬੰਦ ਲੁਟੇਰੇ 40 ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਕੇ ਲੈ ਗਏ। ਲਵਜੋਤ ਸਿੰਘ ਖੇਮਕਰਨ ਦੇ ਐੱਚਡੀਐੱਫ਼ਸੀ ਬੈਂਕ ਤੋਂ ਇਹ ਰਕਮ ਕੱਢਵਾ ਕੇ ਆਪਣੇ ਮੋਟਰਸਾਈਕਲ ’ਤੇ ਆਪਣੇ ਘਰ ਆ ਰਿਹਾ ਸੀ। ਉਸ ਨੇ ਜਿਵੇਂ ਹੀ ਆਪਣੇ ਪਿੰਡ ਝਾੜ ਸਾਹਿਬ ਦੀ ਡਰੇਨ ਕਰਾਸ ਕੀਤੀ ਤਾਂ ਮੋਟਰਸਾਈਕਲ ’ਤੇ ਪਿੱਛੋਂ ਆਏ ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਪਿਸਤੌਲ ਦਿਖਾ ਕੇ ਉਸ ਦੀ ਜੇਬ ਵਿੱਚੋਂ ਪਰਸ ਖੋਹ ਕੇ ਲੈ ਗਏ। ਉਸ ਦੇ ਪਰਸ ਵਿੱਚ 40,000 ਰੁਪਏ ਤੋਂ ਇਲਾਵਾ ਆਧਾਰ ਕਾਰਡ, ਪੈਨ ਕਾਰਡ ਆਦਿ ਦਸਤਾਵੇਜ਼ ਸਨ।
ਲਵਜੋਤ ਸਿੰਘ ਦੀ ਸ਼ਿਕਾਇਤ ਤੇ ਖੇਮਕਰਨ ਦੀ ਪੁਲੀਸ ਨੇ ਬੀਐੱਨਐੱਸ ਦੀ ਦਫ਼ਾ 304 (2) ਅਤੇ ਅਸਲਾ ਐਕਟ ਦੀ ਦਫ਼ਾ 25, 54, 59 ਅਧੀਨ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement
Advertisement