ਲੁੱਟਣ ਵਾਲੇ ਰਿਕਸ਼ਾ ਛੱਡ ਕੇ ਫ਼ਰਾਰ
07:07 AM Apr 28, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਪਰੈਲ
ਥਾਣਾ ਡਿਵੀਜ਼ਨ ਨੰਬਰ 7 ਦੇ ਇਲਾਕੇ ਤਾਜਪੁਰ ਰੋਡ ਨੇੜੇ ਈ-ਰਿਕਸ਼ਾ ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਆਪਣਾ ਈ-ਰਿਕਸ਼ਾ ਛੱਡ ਕੇ ਫ਼ਰਾਰ ਹੋ ਗਏ ਹਨ। ਇਸ ਸਬੰਧੀ ਅਰਹੰਤ ਟਾਵਰ ਕਿਚਲੂ ਨਗਰ ਵਾਸੀ ਦਾਨਿਸ਼ ਬੱਤਰਾ ਨੇ ਦੱਸਿਆ ਹੈ ਕਿ ਉਹ ਸਵਿੱਗੀ ਦਾ ਲਾਸਟ ਆਰਡਰ ਰਾਤ ਇੱਕ ਵਜੇ ਦੇ ਕਰੀਬ ਲਗਾ ਕੇ ਘਰ ਜਾ ਰਿਹਾ ਸੀ ਤਾਂ ਤਾਜਪੁਰ ਰੋਡ ਪੁਲ ਚੜ੍ਹਨ ਲੱਗਿਆ ਪਿੱਛੋਂ ਦੀ 3 ਲੜਕੇ ਈ-ਰਿਕਸ਼ਾ ’ਤੇ ਆਏ ਜਿਨ੍ਹਾਂ ਨੇ ਉਸ ਨੂੰ ਘੇਰ ਕੇ ਦਾਹ ਦਿਖਾਇਆ ਅਤੇ 5600 ਰੁਪਏ ਖੋਹ ਲਏ। ਇਸ ਦੌਰਾਨ ਇੱਕ ਈ-ਰਿਕਸ਼ਾ ਚਾਲਕ ਪਵਨ ਕੁਮਾਰ ਨੂੰ ਆਟੋ ਵਾਲਿਆਂ ਦੀ ਮਦਦ ਨਾਲ ਕਾਬੂ ਕਰ ਲਿਆ ਪਰ ਉਹ ਮਗਰੋਂ ਈ-ਰਿਕਸ਼ਾ ਛੱਡ ਕੇ ਭੱਜ ਗਿਆ। ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਈ-ਰਿਕਸ਼ਾ ਕਬਜ਼ੇ ਵਿੱਚ ਲੈ ਕੇ ਕੀਤੀ ਤਫ਼ਤੀਸ਼ ਦੌਰਾਨ ਪਵਨ ਕੁਮਾਰ, ਮਨੋਜ ਕੁਮਾਰ ਅਤੇ ਸਨੀ ਵਾਸੀ ਨੇੜੇ ਹਰਕ੍ਰਿਸ਼ਨ ਪਬਲਿਕ ਸਕੂਲ ਗੋਬਿੰਦ ਨਗਰ ਖ਼ਿਲਾਫ਼ ਕੇਸ ਦਰਜ ਲਿਆ ਗਿਆ ਹੈ।
Advertisement
Advertisement