For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰ ਔਰਤ ’ਤੇ ਲੁਟੇਰੇ ਨੇ ਗੋਲੀ ਚਲਾਈ

07:13 AM Jul 18, 2023 IST
ਦੁਕਾਨਦਾਰ ਔਰਤ ’ਤੇ ਲੁਟੇਰੇ ਨੇ ਗੋਲੀ ਚਲਾਈ
ਘਟਨਾ ਬਾਰੇ ਜਾਣਕਾਰੀ ਦਿੰਦੀ ਹੋਈ ਜ਼ਖ਼ਮੀ ਔਰਤ।
Advertisement

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 17 ਜੁਲਾਈ
ਪਿੰਡ ਕਲਿਆਣਪੁਰ ਵਿੱਚ ਕਰਿਆਨੇ ਦੀ ਦੁਕਾਨ ’ਤੇ ਲੁੱਟ ਕਰਨ ਆਏ ਲੁਟੇਰੇ ਨਾਲ ਦੁਕਾਨਦਾਰ ਔਰਤ ਵੱਲੋਂ ਹੱਥੋਪਾਈ ਹੋਣ ’ਤੇ ਰੌਲਾ ਸੁਣ ਕੇ ਲੋਕਾਂ ਦਾ ਇਕੱਠ ਦੇਖਦੇ ਹੋਏ ਲੁਟੇਰਾ ਗੋਲੀ ਚਲਾ ਕੇ ਫ਼ਰਾਰ ਹੋ ਗਿਆ। ਪਹਿਲਾਂ ਲੁਟੇਰੇ ਵੱਲੋਂ ਔਰਤ ਉਪਰ ਪਿਸਤੌਲ ਦੇ ਬੱਟ ਮਾਰ ਕੇ ਸਿਰ ਉਪਰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜ਼ਖ਼ਮੀ ਔਰਤ ਰਸ਼ਮੀ ਪਤਨੀ ਵੀਰਪ੍ਰਤਾਪ ਸਿੰਘ ਵਾਸੀ ਕਲਿਆਣਪੁਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ ਦੇ ਸਾਹਮਣੇ ਸੜਕ ਕਨਿਾਰੇ ਉਹ ਘਰ ਵਿੱਚ ਹੀ ਪਾਈ ਕਰਿਆਨੇ ਦੀ ਦੁਕਾਨ ’ਤੇ ਬੈਠੀ ਸੀ। ਦੇਰ ਸ਼ਾਮ ਨੂੰ ਮੋਟਰਸਾਈਕਲ ਸਵਾਰ ਆਏ ਅਣਪਛਾਤੇ ਦੋ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਦੁਕਾਨ ’ਤੇ ਆਇਆ। ਉਸ ਨੇ ਕਰੀਮ ਰੋਲ, ਪੈਟੀ ਆਦਿ ਮੰਗਿਆ। ਉਸ ਨੇ ਕਿਹਾ ਕਿ ਇਹ ਚੀਜ਼ਾਂ ਨਹੀਂ ਹਨ, ਤਾਂ ਉਹ ਕਹਿੰਦਾ ਭਾਜੀ ਕਿੱਥੇ ਹਨ। ਔਰਤ ਨੇ ਕਿਹਾ ਕਿ ਉਹ ਗੈਸ ਏਜੰਸੀ ਗਏ ਹਨ। ਇਸ ਦੌਰਾਨ ਲੁਟੇਰੇ ਨੇ ਕੰਨਾਂ ਤੋਂ ਵਾਲੀਆਂ ਲਾਹੁਣ ਦੀ ਕੋਸ਼ਿਸ਼ ਕੀਤੀ ਤਾਂ ਹੱਥਪਾਈ ਹੋ ਗਈ। ਲੁਟੇਰੇ ਨੇ ਪਿਸਤੌਲ ਕੱਢ ਕੇ ਸਿਰ ਵਿੱਚ ਬੱਟ ਮਾਰੇ। ਇਸ ਦੌਰਾਨ ਰੌਲਾ ਸੁਣ ਕੇ ਲੋਕ ਇਕੱਠੇ ਹੋ ਗਏ। ਲੁਟੇਰੇ ਕੋਲ ਪਿਸਤੌਲ ਦੇਖ ਕੋਈ ਵੀ ਅੱਗੇ ਨਾ ਆਇਆ। ਲੋਕਾਂ ਨੂੰ ਦੇਖਦੇ ਹੋਏ ਲੁਟੇਰਾ ਗੋਲੀ ਚਲਾ ਕੇ ਮੋਟਰਸਾਈਕਲ ’ਤੇ ਆਪਣੇ ਸਾਥੀ ਸਣੇ ਫ਼ਰਾਰ ਹੋ ਗਿਆ। ਥਾਣਾ ਧਾਰੀਵਾਲ ਦੀ ਮੁਖੀ ਸਬ ਇੰਸਪੈਕਟਰ ਰਜਿੰਦਰ ਕੌਰ, ਡੀਐੱਸਪੀ ਰਾਜਬੀਰ ਸਿੰਘ ਨੇ ਘਟਨਾ ਸਥਾਨ ਦਾ ਜਾਇਜਾ ਲੈਂਦੇ ਹੋਏ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੁੰਗਾਲਣੇ ਸ਼ੁਰੂ ਕਰ ਦਿੱਤੇ ਹਨ।

Advertisement

Advertisement
Tags :
Author Image

Advertisement
Advertisement
×