For the best experience, open
https://m.punjabitribuneonline.com
on your mobile browser.
Advertisement

ਲੁਟੇਰੇ ਨਗਦੀ ਖੋਹ ਕੇ ਫ਼ਰਾਰ

07:52 AM Mar 30, 2024 IST
ਲੁਟੇਰੇ ਨਗਦੀ ਖੋਹ ਕੇ ਫ਼ਰਾਰ
Advertisement

ਪੱਤਰ ਪ੍ਰੇਰਕ
ਜਗਰਾਉਂ, 29 ਮਾਰਚ
ਵੇਰਕਾ ਦੇ ਡਿਸਟਰੀਬਿਊਟਰ ਬਲਰਾਜ ਸਿੰਘ ਵਾਸੀ ਕੋਠੇ ਰਾਹਲਾਂ (ਜਗਰਾਉਂ) ਨੇ ਆਪਣੇ ਨਾਲ ਹੋਈ ਲੁੱਟ ਬਾਰੇ ਦੱਸਿਆ ਕਿ ਉਹ ਤਹਿਸੀਲ ਦੇ ਵੇਰਕਾ ਸਟੋਰਾਂ ਨੂੰ ਮਾਲ ਸਪਲਾਈ ਕਰਦਾ ਹੈ ਅਤੇ ਉਨ੍ਹਾਂ ਤੋਂ ਪੈਸੇ ਵੀ ਆਪ ਹੀ ਇਕੱਠੇ ਕਰਦਾ ਹੈ। ਕੱਲ੍ਹ ਕਰੀਬ ਸਵਾ ਦਸ ਵਜੇ ਉਹ ਜਦੋਂ ਪੈਸੇ ਲੈ ਕੇ ਰਾਏਕੋਟ ਰੋਡ ਉੱਪਰ ਸਨਮਤੀ ਵਿਗਿਆਨ ਖੋਜ ਕਾਲਜ ਦੇ ਗੇਟ ਕੋਲ ਪੁੱਜਿਆ ਤਾਂ ਉਸ ਦੇ ਵਾਹਨ ਅੱਗੇ ਬਿਨਾ ਨੰਬਰ ਵਾਲੇ ਆਟੋ ਰਿਕਸ਼ਾ ਚਾਲਕ ਨੇ ਆ ਕੇ ਰਿਕਸ਼ਾ ਰੋਕ ਲਿਆ। ਆਟੋ ’ਚੋਂ 5 ਨੌਜਵਾਨ ੇ ਪੈਸਿਆਂ ਵਾਲਾ ਬੈਗ ਲੈ ਕੇ ਫ਼ਰਾਰ ਹੋ ਗਏ। ਪੀੜਤ ਅਨੁਸਾਰ ਬੈੱਗ ਵਿੱਚ 1,10,000 ਰੁਪਏ ਸਨ। ਏਐੱਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ, ਸਿਮਰਨਜੀਤ ਸਿੰਘ, ਸਾਗਰ, ਕਿੰਦਾ ਤੇ ਕਾਕਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×