ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੇਲਵੇ ਪੁਲ ਦੀ ਸੜਕ ਮੀਂਹ ਵਿੱਚ ਬਣਾਈ

08:53 AM Dec 01, 2023 IST
ਪੱਖੋਵਾਲ ਰੋਡ ਉਤੇ ਰੇਲਵੇ ਪੁਲ ’ਤੇ ਮੀਂਹ ਵਿੱਚ ਸੜਕ ਬਣਾਉਂਦੇ ਹੋਏ ਮਜ਼ਦੂਰ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਨਵੰਬਰ
ਸਨਅਤੀ ਸ਼ਹਿਰ ਦੇ ਪੱਖੋਵਾਲ ਰੋਡ ’ਤੇ ਬਣ ਰਹੇ ਰੇਲਵੇ ਓਵਰਬ੍ਰਿਜ (ਆਰਓਬੀ) ਦੇ ਪ੍ਰਾਜੈਕਟ ਵਿੱਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਆਰਓਬੀ ਦਾ ਇਹ ਪ੍ਰਾਜੈਕਟ ਅਖੀਰਲੇ ਪੜਾਅ ਵਿੱਚ ਹੈ ਅਤੇ ਅੱਜ ਠੇਕੇਦਾਰ ਦੇ ਮੁਲਾਜ਼ਮ ਮੀਂਹ ਵਿੱਚ ਹੀ ਸੜਕ ਬਣਾਉਂਦੇ ਰਹੇ। ਇਸ ਦੌਰਾਨ ਉਥੇ ਨਗਰ ਨਿਗਮ ਦਾ ਕੋਈ ਮੁਲਾਜ਼ਮ ਨਹੀਂ ਸੀ। ਇਹ ਵੀ ਪਤਾ ਲੱਗਾ ਹੈ ਕਿ ਮਜ਼ਦੂਰਾਂ ਵੱਲੋਂ ਇਹ ਸੜਕ ਇੰਜੀਨੀਅਰਾਂ ਦੀ ਗੈਰਮੌਜੂਦੀ ਵਿੱਚ ਬਣਾਈ ਜਾ ਰਹੀ ਸੀ। ਉਧਰ ਮੀਂਹ ਵਿੱਚ ਸੜਕ ਬਣਾਉਣ ਦੀ ਖ਼ਬਰ ਮਿਲਦੇ ਹੀ ਮੌਕੇ ’ਤੇ ਸਾਬਕਾ ਕਾਂਗਰਸੀ ਕੌਂਸਲਰ ਪੁੱਜ ਗਏ। ਸਾਬਕਾ ਕਾਂਗਰਸੀ ਕੌਂਸਲਰ ਦਿਲਰਾਜ ਨੇ ਮੌਕੇ ਤੋਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਸ਼ਿਕਾਇਤ ਕੀਤੀ। ਕਮਿਸ਼ਨਰ ਨੂੰ ਫੋਨ ਜਾਣ ਤੋਂ ਬਾਅਦ ਮੌਕੇ ’ਤੇ ਨਗਰ ਨਿਗਮ ਦੇ ਐਸਸੀ ਸਣੇ ਕਈ ਅਧਿਕਾਰੀ ਪੁੱਜੇ, ਜਿਨ੍ਹਾਂ ਨੇ ਮੰਨਿਆ ਕਿ ਮੀਂਹ ਵਿੱਚ ਜੋ ਸੜਕ ਬਣਾਈ ਜਾ ਰਹੀ ਹੈ, ਉਹ ਗਲਤ ਹੈ। ਸਾਬਕਾ ਕਾਂਗਰਸੀ ਕੌਂਸਲਰ ਦਿਲਰਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕਾ ਵਾਸੀਆਂ ਨੇ ਸੂਚਨਾ ਦਿੱਤੀ ਸੀ ਕਿ ਆਰਓਬੀ ਦੀ ਸੜਕ ਠੇਕੇਦਾਰ ਮੀਂਹ ਵਿੱਚ ਹੀ ਬਣਾ ਰਿਹਾ ਹੈ। ਤੇਜ਼ ਮੀਂਹ ਦੇ ਦੌਰਾਨ ਹੀ ਲੇਬਰ ਸੜਕ ਬਣਾ ਰਹੀ ਸੀ। ਜਦਕਿ ਇਸ ਸੜਕ ਦੀ ਉਸਾਰੀ ਘੱਟੋਂ ਘੱਟ 20 ਡਿਗਰੀ ਤਾਪਮਾਨ ਵਿੱਚ ਹੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਸੜਕ ਦੀ ਉਸਾਰੀ ਮੀਂਹ ਦੌਰਾਨ ਹੀ ਕੀਤੀ ਜਾ ਰਹੀ ਹੈ ਜੋ ਕਿ ਸਿੱਧੇ ਤੌਰ ’ਤੇ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਠੇਕੇਦਾਰ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਤੇ ਨਿਗਮ ਅਧਿਕਾਰੀਆਂ ਨੂੰ ਦੁਬਾਰਾ ਉਸਾਰੀ ਦੇ ਹੁਕਮ ਜਾਰੀ ਕੀਤੇ ਹਨ ।

Advertisement

Advertisement