ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਤੋਂ ਸੌਖਾ ਨਹੀਂ ਹੋਵੇਗਾ ਬਿੱਟੂ ਦਾ ਰਾਹ

08:34 AM Apr 03, 2024 IST

ਗਗਨਦੀਪ ਅਰੋੜਾ
ਲੁਧਿਆਣਾ, 2 ਅਪਰੈਲ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਭਾਜਪਾ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਟਕਸਾਲੀ ਭਾਜਪਾਈ ਹੈਰਾਨ ਹਨ। ਦੂਜੇ ਪਾਸੇ ਭਾਜਪਾ ਦੇ ਇਕੱਲਿਆਂ ਚੋਣਾਂ ਲੜਨ ਦੇ ਫ਼ੈਸਲੇ ਤੋਂ ਵਰਕਰ ਖੁਸ਼ ਵੀ ਹਨ ਪਰ ਸ਼ਹਿਰ ਦੇ ਕਈ ਵੱਡੇ ਆਗੂ ਟਿਕਟ ਲਈ ਦਾਅਵੇਦਾਰੀ ਪੇਸ਼ ਰਹੇ ਸਨ। ਭਾਜਪਾ ਨੇ ਬਿੱਟੂ ਨੂੰ ਉਮੀਦਵਾਰ ਐਲਾਨ ਕੇ ਟਕਸਾਲੀ ਭਾਜਪਾ ਆਗੂਆਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਬਿੱਟੂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਫੈਸਲੇ ਤੋਂ ਟਕਸਾਲੀ ਭਾਜਪਾਈ ਖੁਸ਼ ਨਹੀਂ ਜਾਪਦੇ। ਉਹ ਖੁੱਲ੍ਹ ਕੇ ਪਾਰਟੀ ਦਾ ਵਿਰੋਧ ਤਾਂ ਨਹੀਂ ਕਰ ਰਹੇ ਪਰ ਦਬੀ ਆਵਾਜ਼ ਵਿੱਚ ਪਾਰਟੀ ਵਿਚ ਨਵੇਂ ਆਗੂ ਨੂੰ ਟਿਕਟ ਦੇਣ ਫੈਸਲੇ ’ਤੇ ਉਂਗਲ ਜ਼ਰੂਰ ਚੁੱਕ ਰਹੇ ਹਨ। ਉਹ ਮੁਕਾਮੀ ਆਗੂ ਨੂੰ ਟਿਕਟ ਦੇਣ ਦੇ ਹਾਮੀ ਹਨ। ਅਜਿਹੇ ਵਿਚ ਲੁਧਿਆਣਾ ਤੋਂ ਰਵਨੀਤ ਬਿੱਟੂ ਦਾ ਰਾਹ ਸੌਖਾ ਨਹੀਂ ਹੋਵੇਗਾ। ਭਾਜਪਾ ਦੇ ਕਈ ਆਗੂਆਂ ਨੇ ਸ਼ਹਿਰ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਸੀ ਤੇ ਪੂਰੀ ਤਿਆਰੀ ਕਰਨ ’ਚ ਲੱਗੇ ਹੋਏ ਸਨ। ਪ੍ਰਵੀਨ ਬਾਂਸਲ ਤੇ ਜੀਵਨ ਗੁਪਤਾ ਦੇ ਨਾਲ-ਨਾਲ ਅਨਿਲ ਸਰੀਨ ਵੀ ਟਿਕਟ ਦੇ ਦਾਅਵੇਦਾਰਾਂ ’ਚ ਸ਼ਾਮਲ ਸਨ ਪਰ ਹੁਣ ਉਹ ਚੁੱਪ ਹਨ। ਬਿੱਟੂ ਨੂੰ ਉਮੀਦਵਾਰ ਬਣਾਉਣ ਦਾ ਅੰਦਰੂਨੀ ਤੌਰ ’ਤੇ ਵਿਰੋਧ ਹੈ ਪਰ ਉਪਰੋਂ ਉਪਰੋਂ ਭਾਜਪਾ ਆਗੂ ਝੰਡਾ ਚੁੱਕ ਕੇ ਨਾਲ ਚੱਲ ਰਹੇ ਹਨ। ਦੂਜੇ ਪਾਸੇ ਪੇਂਡੂ ਖੇਤਰ ਭਾਜਪਾ ਦਾ ਵਿਰੋਧ ਹੋ ਰਿਹਾ ਹੈ। ਲੁਧਿਆਣਾ ਲੋਕ ਸਭਾ ਹਲਕੇ ’ਚ 3 ਵਿਧਾਨ ਸਭਾ ਹਲਕਿਆਂ ਦਾ ਕਾਫ਼ੀ ਇਲਾਕਾ ਪਿੰਡਾਂ ’ਚ ਆਉਂਦਾ ਹੈ। ਹਲਕਾ ਗਿੱਲ, ਦਾਖਾ ਅਤੇ ਜਗਰਾਉਂ ਵਿੱਚ ਕਿਸਾਨ ਵੱਡੀ ਗਿਣਤੀ ’ਚ ਹਨ ਤੇ ਉਹ ਭਾਜਪਾ ਵਿਰੁੱਧ ਚੱਲ ਰਹੇ ਹਨ। ਅਜਿਹੇ ’ਚ ਭਾਜਪਾ ਨੂੰ ਵੱਡੀ ਪੱਧਰ ’ਤੇ ਢਾਹ ਲੱਗ ਸਕਦੀ ਹੈ।

Advertisement

Advertisement
Advertisement