For the best experience, open
https://m.punjabitribuneonline.com
on your mobile browser.
Advertisement

131 ਕਰੋੜ ਨਾਲ ਬਣੇ ਰੇਲਵੇ ਅੰਡਰਬ੍ਰਿੱਜ ਦੀ ਸੜਕ ਟੁੱਟੀ

07:13 AM Sep 29, 2024 IST
131 ਕਰੋੜ ਨਾਲ ਬਣੇ ਰੇਲਵੇ ਅੰਡਰਬ੍ਰਿੱਜ ਦੀ ਸੜਕ ਟੁੱਟੀ
ਰੇਲਵੇ ਅੰਡਰਬ੍ਰਿੱਜ ਦੀ ਟੁੱਟੀ ਹੋਈ ਸੜਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਸਨਅਤੀ ਸ਼ਹਿਰ ’ਚ ਹੀਰੋ ਬੇਕਰੀ ਚੌਕ ਨੇੜੇ ਬਣਾਏ ਗਏ ਬਹੁਚਰਚਿਤ ਪੱਖੋਵਾਲ ਰੋਡ ਰੇਲਵੇ ਅੰਡਰਬ੍ਰਿੱਜ ਦੀਆਂ ਸੜਕਾਂ ਦਾ ਇੱਕ ਸਾਲ ਵਿੱਚ ਹੀ ਬੁਰਾ ਹਾਲ ਹੋ ਗਿਆ ਹੈ। ਨਗਰ ਨਿਗਮ ਵੱਲੋਂ ਪੱਖੋਵਾਲ ਰੋਡ ’ਤੇ ਸਮਾਰਟ ਸਿਟੀ ਮਿਸ਼ਨ ਤਹਿਤ ਕਰੀਬ 131 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਰੇਲਵੇ ਅੰਡਰਬ੍ਰਿੱਜ ਵਿੱਚੋਂ ਲੰਘਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਪਏ ਟੋਏ ਇੰਨੇ ਡੂੰਘੇ ਹੋ ਗਏ ਹਨ ਕਿ ਇਸ ਤੋਂ ਲੰਘਣ ਵਾਲੇ ਵਾਹਨਾਂ ਨੂੰ ਵੀ ਨੁਕਸਾਨ ਪੁੱਜਣਾ ਸ਼ੁਰੂ ਹੋ ਗਿਆ ਹੈ।

Advertisement

ਨੁਕਸਾਨੀ ਹੋਈ ਨਿਕਾਸੀ ਲਈ ਲਾਈ ਹੋਈ ਲੋਹੇ ਦੀ ਜਾਲੀ।

ਸੜਕ ’ਤੇ ਸੀਵਰੇਜ਼ ਤੇ ਪਾਣੀ ਦੀ ਨਿਕਾਸੀ ਲਈ ਲਗਾਈਆਂ ਗਈਆਂ ਲੋਹੇ ਦੀਆਂ ਜਾਲੀਆਂ ਦਾ ਵੀ ਬੁਰਾ ਹਾਲ ਹੋ ਗਿਆ ਹੈ। ਇਨ੍ਹਾਂ ਜਾਲੀਆਂ ਵਿੱਚ ਅੜਨ ਕਰਕੇ ਕਿਸੇ ਵਾਹਨ ਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਸਿਖਰ ਦਿਨ ਵਿੱਚ ਵੀ ਇਸ ਅੰਡਰਬ੍ਰਿੱਜ ਵਿੱਚ ਹਨੇਰਾ ਲੱਗਦਾ ਹੈ ਅਤੇ ਪ੍ਰਸ਼ਾਸਨ ਵੱਲੋਂ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹਾਦਸਿਆਂ ਤੋਂ ਬਚਣ ਲਈ ਇਥੇ ਜੋ ਕੈਟਆਈ ਲਗਾਏ ਗਏ ਸਨ, ਉਹ ਵੀ ਟੁੱਟ ਗਏ ਹਨ। ਸਭ ਤੋਂ ਵੱਧ ਪ੍ਰੇਸ਼ਾਨੀ ਬਰਸਾਤਾਂ ਦੌਰਾਨ ਹੋ ਰਹੀ ਹੈ, ਜਦੋਂ ਮੀਂਹ ਆਉਂਦਾ ਹੈ ਤਾਂ ਨਿਕਾਸੀ ਲਈ ਲਾਈਆਂ ਗਈਆਂ ਲੋਹੇ ਦੀਆਂ ਜਾਲੀਆਂ ਵਿੱਚੋਂ ਪਾਣੀ ਦੀ ਨਿਕਾਸੀ ਨਹੀਂ ਹੁੰਦੀ, ਸਗੋਂ ਮੀਂਹ ਪੈਣ ਮਗਰੋਂ ਇਨ੍ਹਾਂ ਜਾਲੀਆਂ ਵਿੱਚੋਂ ਪਾਣੀ ਫੁਵਾਰੇ ਬਣ ਨਿਕਲਣ ਲੱਗਦਾ ਹੈ। ਸੜਕ ’ਤੇ ਪਾਣੀ ਭਰ ਜਾਂਦਾ ਹੈ ਅਤੇ ਵਾਹਨ ਚਾਲਕ ਕਈ ਵਾਰ ਹਾਦਸਿਆਂ ਦੇ ਸ਼ਿਕਾਰ ਵੀ ਹੁੰਦੇ ਹਨ। ਇਨ੍ਹਾਂ ਜਾਲੀਆਂ ਕਰਕੇ ਕਈ ਵਾਹਨ ਹੁਣ ਤੱਕ ਨੁਕਸਾਨੇ ਜਾ ਚੁੱਕੇ ਹਨ। ਮੀਂਹ ਦੌਰਾਨ ਪਾਣੀ ਖੜ੍ਹਾ ਹੋਣ ਕਰਕੇ ਸੜਕ ਦੀ ਹਾਲਤ ਬਾਰੇ ਪਤਾ ਨਹੀਂ ਲੱਗਦਾ, ਜਿਸ ਕਰਕੇ ਵਾਹਨਾਂ ਨੂੰ ਨੁਕਸਾਨ ਪੁੱਜਦਾ ਹੈ। ਸਥਾਨਕ ਲੋਕਾ ਨੂੰ ਇਸ ਸੜਕ ਬਾਰੇ ਫਿਰ ਵੀ ਕੋਈ ਅੰਦਾਜ਼ਾ ਹੋ ਜਾਂਦਾ ਹੈ, ਪਰ ਬਾਹਰੋਂ ਆਉਣ ਵਾਲੇ ਵਾਹਨ ਚਾਲਕ ਰੋਜ਼ਾਨਾ ਇਸ ਖਸਤਾਹਾਲ ਸੜਕ ਦੇ ਸ਼ਿਕਾਰ ਬਣ ਰਹੇ ਹਨ।
ਉਧਰ, ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਦਾ ਕਹਿਣਾ ਹੈ ਕਿ ਜੇਕਰ ਇੱਥੇ ਕਿਸੇ ਤਰ੍ਹਾਂ ਦਾ ਦਿੱਕਤ ਆ ਰਹੀ ਹੈ ਤਾਂ ਉਹ ਜਲਦ ਹੀ ਅਫ਼ਸਰਾਂ ਦੀ ਟੀਮ ਭੇਜ ਕੇ ਉਸ ਦਾ ਹੱਲ ਕਰਵਾਉਣਗੇ।

Advertisement

ਪਿਛਲੇ ਸਾਲ ਦੇ ਆਖਰੀ ਦਿਨ ਹੋਇਆ ਸੀ ਉਦਘਾਟਨ

ਕੰਮ ਮੁਕੰਮਲ ਹੋਣ ਤੋਂ ਬਾਅਦ 31 ਦਸੰਬਰ 2023 ਨੂੰ ਵਿਧਾਨ ਸਭਾ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਵੱਲੋਂ ਉਦਘਾਟਨ ਕਰਨ ਮਗਰੋਂ ਇਹ ਪੁਲ ਆਵਾਜਾਈ ਲਈ ਖੋਲ੍ਹਿਆ ਗਿਆ ਸੀ। ਰੇਲਵੇ ਅੰਡਰਬ੍ਰਿੱਜ ਦੇ ਚਾਲੂ ਹੋਣ ਨਾਲ ਜਿੱਥੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਸੀ, ਉਥੇ ਹੀ ਇਸੇ ਥਾਂ ਉਪਰ ਬਣੇ ਓਵਰਬ੍ਰਿੱਜ ਰਾਹੀਂ ਸਫ਼ਰ ਕਰਨ ਵਾਲੇ ਵਾਹਨ ਚਾਲਕਾਂ ਦੇ ਸਮੇਂ ਦੀ ਬਰਬਾਦੀ ਵੀ ਘੱਟ ਗਈ ਹੈ। ਹੁਣ ਇੱਕ ਸਾਲ ਦੇ ਅੰਦਰ ਹੀ ਅੰਡਰਬ੍ਰਿੱਜ ਦੀ ਸੜਕ ’ਤੇ ਪਏ ਹੋਏ ਟੋਏ ਇਸ ਦੀ ਉਸਾਰੀ ਲਈ ਵਰਤੀ ਗਈ ਸਮੱਗਰੀ ਦੇ ਮਿਆਰ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਟੋਇਆਂ ਵਿੱਚੋਂ ਬਜਰੀ ਨਿਕਲ ਕੇ ਸੜਕ ’ਤੇ ਖਿੱਲਰ ਰਹੀ ਹੈ। ਅੰਡਰਬ੍ਰਿੱਜ ਦੀ ਸੜਕ ਦੀ ਇਸ ਖਸਤਾਹਾਲਤ ਤੋਂ ਬਾਅਦ ਵੀ ਹਾਲੇ ਤੱਕ ਕਿਸੇ ਅਧਿਕਾਰੀ ਦਾ ਇਸ ਵੱਲ ਧਿਆਨ ਨਹੀਂ ਗਿਆ ਹੈ।

Advertisement
Author Image

Advertisement